ਓਨਟਾਰੀਓ ਦੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ 7ਵੀਂ, 8ਵੀਂ ਅਤੇ 10ਵੀਂ ਜਮਾਤ ਦੇ ਇਤਿਹਾਸ ਦੇ ਕੋਰਸਾਂ ਵਿੱਚ ਬਲੈਕ ਕੈਨੇਡੀਅਨਜ਼ ਦੇ ਯੋਗਦਾਨ ਬਾਰੇ ਲਾਜ਼ਮੀ ਪੜ੍ਹਾਈ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਸਟੀਫ਼ਨ ਲੈਚੇ ਨੇ ਕਿਹਾ ਕਿ ਬਲੈਕ ਭਾਈਚਾਰੇ ਦਾ ਇਤਿਹਾਸ ਕੈਨੇਡੀਅਨ ਇਤਿਹਾਸ ਹੈ ਅਤੇ ਇਸ ਨੂੰ ਪਾਠਕ੍ਰਮ ਦੇ ਲਾਜ਼ਮੀ ਹਿੱਸੇ ਵਜੋਂ ਸ਼ਾਮਲ ਕਰਨ ਨਾਲ ਇਹ ਯਕੀਨੀ ਹੋ ਸਕੇਗਾ ਕਿ ਅਗਲੀ ਪੀੜ੍ਹੀ ਬਲੈਕ ਕੈਨੇਡੀਅਨਜ਼ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਵਚਨਬੱਧਤਾਵਾਂ ਦੀ ਬਿਹਤਰ ਕਦਰ ਕਰੇਗੀ।
ਸੂਬਾ ਸਰਕਾਰ ਪਾਠਕ੍ਰਮ ਵਿਚ ਇਸ ਵਾਧੇ ਲਈ ਇਤਿਹਾਸਕਾਰਾਂ, ਸਿੱਖਿਅਕਾਂ ਅਤੇ ਬਲੈਕ ਭਾਈਚਾਰੇ ਨਾਲ ਸਲਾਹ-ਮਸ਼ਵਰਾ ਸ਼ੁਰੂ ਕਰ ਰਹੀ ਹੈ। ਇਤਿਹਾਸ ਵਿਚ ਇਹ ਨਵਾਂ ਐਡੀਸ਼ਨ ਸਤੰਬਰ 2025 ਤੋਂ ਸ਼ੁਰੂ ਹੋਵੇਗਾ।
ਹਾਲ ਹੀ ਵਿਚ ਸੂਬਾ ਸਰਕਾਰ ਨੇ ਗਣਿਤ, ਭਾਸ਼ਾ, ਵਿਗਿਆਨ ਅਤੇ ਟੈਕਨੋਲੌਜੀ ਦਾ ਵੀ ਨਵਾਂ ਪਾਠਕ੍ਰਮ ਸ਼ੁਰੂ ਕੀਤਾ ਹੈ।