ਤੁਹਾਡੀ ਸਿਹਤ ਲਈ ਨੀਂਦ ਪੂਰੀ ਹੋਣਾ ਬਹੁਤ ਜਰੂਰੀ ਹੈ। ਇਸ ਨਾਲ ਤੁਹਾਡੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਤੁਹਾਡੀ ਖੂਬਸੂਰਤੀ ਵੀ ਵੱਧਦੀ ਹੈ। ਹੈਲਦੀ ਰਹਿਣ ਲਈ ਹਰ ਕਿਸੇ ਨੂੰ 6 ਤੋਂ 8 ਘੰਟਿਆਂ ਦੀ ਨੀਂਦ ਲੈਣੀ ਬਹੁਤ ਚਾਹੀਦੀ ਹੈ ਪਰ ਅੱਜਕੱਲ੍ਹ ਦੀ ਸਟਰੈੱਸ ਭਰੀ ਲਾਈਫ ‘ਚ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਨੀਂਦ ਨਾ ਆਉਣ ਦੇ ਪਿੱਛੇ ਕੋਈ ਹੋਰ ਨਹੀਂ ਸਗੋਂ ਅਸੀਂ ਆਪ ਹੀ ਜ਼ਿੰਮੇਵਾਰ ਹੁੰਦੇ ਹਾਂ। ਕੁੱਝ ਅਜੋਕੇ ਲੋਕ ਰਾਤ ਭਰ ਮੋਬਾਇਲ ‘ਤੇ ਲੱਗੇ ਰਹਿੰਦੇ ਹਨ ਅਤੇ ਆਪਣੀ ਸਿਹਤ ਦੀ ਨੁਕਸਾਨ ਪਹੁੰਚਾਉਂਦੇ ਹਨ। ਇਹ ਇੱਕ ਅਹਿਮ ਕਾਰਨ ਹੈ, ਪਰ ਇਸ ਤੋਂ ਇਲਾਵਾ ਹੋਰ ਵੀ ਗੱਲਾਂ ਹਨ ਜਿਨ੍ਹਾਂ ਦਾ ਤੁਹਾਨੂੰ ਧਿਆਨ ਰੱਖਣਾ ਬਹੁਤ ਜਰੂਰੀ ਹੈ।
ਹੈਵੀ ਡਿਨਰ : ਜੇਕਰ ਤੁਸੀਂ ਰਾਤ 8 ਵਜੇ ਤੋਂ ਬਾਅਦ ਡਿਨਰ ਕਰਦੇ ਹੋ ਤਾਂ ਲਾਇਟ ਫੂਡ ਖਾਓ ਜਿਵੇ ਕਿ ਖਿਚੜੀ, ਸਲਾਦ, ਤਰੀ ਆਦਿ । ਆਇਲੀ ਚੀਜ਼ਾਂ ਨੂੰ ਵੀ ਅਵਾਇਡ ਕਰੋ। ਅਜਿਹੇ ‘ਚ ਡਿਨਰ ਜਲਦੀ ਕਰੋ ਤਾਂ ਜੋ ਤੁਹਾਡੀ ਨੀਂਦ ਨਾ ਖਰਾਬ ਹੋਵੇ।
ਚਾਹ ਅਤੇ ਕਾਫ਼ੀ : ਜੇਕਰ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੈ ਤਾਂ ਰਾਤ ਨੂੰ ਚਾਹ ਅਤੇ ਕਾਫ਼ੀ ਪੀਣ ਤੋਂ ਬਚੋ। ਚਾਹ-ਕਾਫ਼ੀ ਪੀਣ ਨਾਲ ਦੇਰ ਰਾਤ ਤੱਕ ਨੀਂਦ ਨਹੀਂ ਆਉਂਦੀ ਹੈ।
ਮੋਬਾਇਲ : ਕੁੱਝ ਲੋਕ ਦੇਰ ਰਾਤ ਤੱਕ ਟੀਵੀ ਦੇਖਦੇ ਹਨ ਅਤੇ ਮੋਬਾਇਲ ਅਤੇ ਲੈਪਟਾਪ ‘ਤੇ ਲੱਗੇ ਰਹਿੰਦੇ ਹਨ । ਉਨ੍ਹਾਂ ਦਾ ਧਿਆਨ ਈ ਮੇਲ, ਮੈਸੇਜ ਆਦਿ ‘ਤੇ ਲੱਗਾ ਰਹਿੰਦਾ ਹੈ। ਅਜਿਹੇ ‘ਚ ਮਾਇੰਡ ਨੂੰ ਰੈਸਟ ਨਹੀਂ ਮਿਲਦੀ।
ਪਾਰਟਨਰ ਨਾਲ ਬਹਿਸ : ਸੋਣ ਤੋਂ ਪਹਿਲਾਂ ਆਪਣੇ ਪਾਰਟਨਰ ਜਾਂ ਕਿਸੇ ਦੇ ਨਾਲ ਵੀ ਬਹਿਸ ਨਾ ਕਰੋ। ਲੜਾਈ ਅਤੇ ਬਹਿਸ ਦਾ ਸਿੱਧਾ ਅਸਰ ਮਾਇੰਡ ‘ਤੇ ਪੈਂਦਾ ਹੈ ਜਿਸਦੇ ਨਾਲ ਰਾਤ ਨੂੰ ਨੀਂਦ ਨਹੀਂ ਆਉਂਦੀ।
ਜੇਕਰ ਤੁਸੀਂ ਪਾਲਤੂ ਜਾਨਵਰਾਂ ਨੂੰ ਨਾਲ ਲੈ ਕੇ ਸੋਂਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ। ਦੱਸਿਆ ਜਾਂਦਾ ਹੈ ਕਿ ਕੁੱਤੇ ਜਾਂ ਬਿੱਲੀ ਨੂੰ ਨਾਲ ਸਵਾਉਣ ਵਾਲਿਆਂ ਦੀ ਨੀਂਦ ਅਕਸਰ ਅਧੂਰੀ ਰਹਿੰਦੀ ਹੈ, ਕਿਉਂਕਿ ਜਾਨਵਰ ਸਾਰੀ ਰਾਤ ਬਹੁਤ ਹਲਚਲ ਕਰਦੇ ਹਨ।