ਅੰਤਰਾਸਟਰੀ ਸਟੂਡੈਂਟਸ ਦੀਆਂ ਸ਼ਿਕਾਇਤਾਂ ਵਧਣ ਤੋਂ ਬਾਅਦ ਹੁਣ ਕੈਨੇਡਾ ਦੇ ਨਾਮਵਰ ਵਿਦਿਅਕ ਅਦਾਰਿਆਂ ਵਲੋਂ ਇੰਟਰਨੈਸ਼ਨਲ ਸਟੂਡੈਂਟਾਂ ਤੋਂ ਕ੍ਰਿਮੀਨਲ ਰਿਕਾਰਡ ਚੈੱਕ ਦਾ ਸਰਟੀਫਿਕੇਟ ਲੈਣਾ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਸਿੱਟੇ ਵਜੋਂ ਸੂਬੇ ਵਿੱਚ ਪੁਲਿਸ ਦੇ ਕਸਟਮਰ ਸਰਵਿਸ ਯੂਨਿਟ ਰੁੱਝੇ ਹੋਏ ਹਨ। ਓਨਟਾਰੀਓ ਸੂਬੇ ਦੀ ਪੀਲ ਪੁਲਿਸ ਵਲੋਂ ਸਰਟੀਫਿਕੇਟ ਜਾਰੀ ਕਰਨ ਨੂੰ ਇਕ ਮਹੀਨੇ ਦਾ ਸਮਾਂ ਆਮ ਲੱਗ ਰਿਹਾ ਹੈ।
ਪਿਛਲੇ ਮਹੀਨੇ ਤੋਂ ਕੈਨੇਡਾ ਵਿੱਚ ਅੰਤਰਾਸਟਰੀ ਸਟੂਡੈਂਟਾਂ ’ਤੇ ਤਕੜਾ ਸਿਕੰਜਾ ਕੱਸਿਆ ਜਾ ਰਿਹਾ ਹੈ। ਕ੍ਰਿਮੀਨਲ ਰਿਕਾਰਡ ਹੋਣ ’ਤੇ ਸਟੂਡੈਂਟਾਂ ਕੰਮ ਲੱਭਣ, ਦਾਖਲਾ ਲੈੱਣ ਤੇ ਕੈਨੇਡਾ ਵਿਚ ਪੱਕੇ ਹੋਣ ਵਿਚ ਮੁਸ਼ਕਿਲ ਆ ਸਕਦੀ ਹੈ ।