ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਾਜ਼ਾ ਡਰਾਅ ਵਿਚ 6,300 ਉਮੀਦਵਾਰਾਂ ਨੂੰ ਪੀ.ਆਰ. ਦੀ ਅਰਜ਼ੀ ਦਾਖਲ ਕਰਨ ਲਈ ਸੱਦਾ ਦਿੱਤਾ ਗਿਆ ਹੈ। ਇਸ ਵਾਰ ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਕਟ-ਆਫ਼ ਸਕੋਰ 515 ਰਿਹਾ, ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਜਿਆਦਾ ਸੀ। ਇਮਿਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਨੇ ਇਸ ਮਹੀਨੇ ਹੁਣ ਤੱਕ 17,361 ਉਮੀਦਵਾਰਾਂ ਨੂੰ ਸੱਦੇ ਭੇਜੇ ਹਨ। ਕੱਲ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ 1,391 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ, ਜਿੱਥੇ ਘੱਟੋ-ਘੱਟ ਸਕੋਰ 670 ਰਿਹਾ। ਪੀ.ਐਨ.ਪੀ. ਵਿਚ 600 ਪੁਆਇੰਟ ਖੁਦ-ਬ-ਖੁਦ ਮਿਲ ਜਾਂਦੇ ਹਨ, ਜਿਸ ਕਰਕੇ ਉਮੀਦਵਾਰਾਂ ਨੂੰ ਘਟ ਸਹੂਲਤ ਮਿਲਦੀ ਹੈ।
ਉਦਾਹਰਣ ਲਈ, ਜੇ ਕਿਸੇ ਉਮੀਦਵਾਰ ਦਾ ਸੀ.ਆਰ.ਐਸ. ਸਕੋਰ 300 ਹੈ ਅਤੇ ਉਸ ਨੂੰ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਨਾਮਜ਼ਦ ਕੀਤਾ ਜਾਂਦਾ ਹੈ, ਤਾਂ ਉਸ ਦਾ ਕੁੱਲ ਸਕੋਰ 900 ਹੋ ਜਾਵੇਗਾ। 2023 ਤੋਂ ਐਕਸਪ੍ਰੈਸ ਐਂਟਰੀ ਵਿਚ ਸ਼੍ਰੇਣੀਆਂ ’ਤੇ ਆਧਾਰਤ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਕੁਝ ਖਾਸ ਖੇਤਰਾਂ ਵਿਚ ਹੁਨਰਮੰਦ ਕਾਮਿਆਂ ਦੀ ਘਾਟ ਪੂਰੀ ਹੋ ਸਕੇ। ਹੈਲਥ ਕੇਅਰ ਸੈਕਟਰ ਇਸ ਵਿਚ ਸਭ ਤੋਂ ਉਪਰ ਹੈ, ਜਦਕਿ ਸਾਇੰਸ, ਟੈਕਨਾਲੋਜੀ ਅਤੇ ਮੈਥਸ ਦੇ ਪੇਸ਼ੇ ਵਿਚ ਵੀ ਮੰਗ ਵਧ ਰਹੀ ਹੈ। ਨਾਲ ਹੀ ਕਾਰਪੈਂਟਰ, ਪਲੰਬਰ ਅਤੇ ਕੌਂਟਰੈਕਟਰਾਂ ਦੀ ਭਾਰੀ ਮੰਗ ਹੈ। ਟ੍ਰਾਂਸਪੋਰਟੇਸ਼ਨ ਅਤੇ ਐਗਰੀਕਲਚਰ ਨਾਲ ਸਬੰਧਤ ਕਾਮਿਆਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ।