ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਦੀ ਸਹਾਇਕ ਕੋਚ ਜੈਸਮਿਨ ਮੰਡੇਰ ਅਤੇ ਹੋਰ ਦੋ ਵਿਅਕਤੀਆਂ ਨੂੰ ਪੈਰਿਸ ਓਲੰਪਿਕਸ ਵਿਚੋਂ ਬਾਹਰ ਕੱਢ ਦਿੱਤਾ ਗਿਆ ਹੈ। ਮੁੱਖ ਕੋਚ ਵੀ ਨਿਊਜ਼ੀਲੈਂਡ ਵਿਰੁੱਧ ਮੈਚ ਵਿੱਚ ਸ਼ਾਮਲ ਨਹੀਂ ਹੋਣਗੇ। ਰਿਚਮੰਡ, ਬੀ.ਸੀ. ਨਾਲ ਸਬੰਧਿਤ ਜੈਸਮਿਨ ਮੰਡੇਰ ਤੇ ਕੈਨੇਡੀਅਨ ਟੀਮ ਦੇ ਹੋਰ ਸਟਾਫ ਮੈਂਬਰਾਂ ’ਤੇ ਨਿਊਜ਼ੀਲੈਂਡ ਟੀਮ ਦੀ ਡਰੋਨ ਰਾਹੀਂ ਜਾਸੂਸੀ ਕਰਨ ਦੇ ਦੋਸ਼ ਹਨ। ਮੰਡੇਰ ਦੇ ਕੋਚ ਰਹਿ ਚੁੱਕੇ ਮਾਰਕੋ ਕੌਰਨੇਲ ਨੇ ਕਿਹਾ ਕਿ ਇਹ ਦੋਸ਼ ਸਨ ਕੇ ਉਨ੍ਹਾਂ ਨੂੰ ਹੈਰਾਨੀ ਹੋਈ ਹੈ, ਕਿਉਂਕਿ ਜੈਸਮਿਨ ਹਮੇਸ਼ਾ ਤੋਂ ਸੁਪਨਿਆਂ ਵਾਲੀ ਖਿਡਾਰੀ ਰਹੀ ਹੈ।
ਕੈਨੇਡੀਅਨ ਓਲੰਪਿਕ ਕਮੇਟੀ ਦੇ ਮੁੱਖ ਕਾਰਜਕਾਰੀ ਅਫਸਰ ਡੇਵਿਡ ਸ਼ੂਮੇਕਰ ਨੇ ਕਿਹਾ ਕਿ ਡਰੋਨ ਵਰਤਣ ਦੇ ਦੋਸ਼ਾਂ ਵਿੱਚ ਮਲਵਿਸ ਕਿਸੇ ਵੀ ਵਿਅਕਤੀ ਨੂੰ ਮਾਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਕਮੇਟੀ ਦੇ ਨਿਯਮਾਂ ਨਾਲ ਮੇਲ ਨਹੀਂ ਖਾਂਦੇ।
ਕੈਨੇਡਾ ਅਤੇ ਨਿਊਜ਼ੀਲੈਂਡ ਵਿਚਕਾਰ ਮੈਚ ਅੱਜ ਹੋਣਾ ਹੈ, ਅਤੇ ਨਿਊਜ਼ੀਲੈਂਡ ਦੀ ਮੰਗ ਹੈ ਕਿ ਜੇ ਕੈਨੇਡੀਅਨ ਟੀਮ ਜਿੱਤਦੀ ਹੈ ਤਾਂ ਉਨ੍ਹਾਂ ਨੂੰ ਕੋਈ ਪੁਆਇੰਟ ਨਾ ਮਿਲਣ। ਟੋਕੀਓ ਓਲੰਪਿਕਸ ਵਿਚ, ਕੈਨੇਡੀਅਨ ਮਹਿਲਾ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ, ਪਰ ਇਸ ਵਾਰ ਡਰੋਨ ਰਾਹੀਂ ਵਿਰੋਧੀ ਟੀਮ ਦੀ ਰਣਨੀਤੀ ਪਤਾ ਕਰਨ ਦੇ ਦੋਸ਼ਾਂ ਕਾਰਨ ਮਸਲਿਆਂ ਵਿੱਚ ਘਿਰ ਗਈ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੈਨੇਡੀਅਨ ਟੀਮ ਡਰੋਨ ਵਿਵਾਦ ਵਿੱਚ ਫਸੀ ਹੈ। 2021 ਵਿੱਚ, ਟੋਰਾਂਟੋ ਵਿੱਚ ਹੌਂਡੁਰਾਸ ਦੀ ਟੀਮ ਨੇ ਡਰੋਨ ਦੇਖਣ ਤੋਂ ਬਾਅਦ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਮੈਚ ਹੋਇਆ ਸੀ ਅਤੇ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਰਹੀਆਂ।