ਟੋਰਾਂਟੋ ਵਿੱਚ ਅਗਲੇ ਹਫ਼ਤੇ ਮੌਸਮ ਦੇ ਮਿਜ਼ਾਜ ‘ਚ ਬਦਲਾਅ ਰਹੇਗਾ, ਇਸ ਲਈ ਆਪਣੀ ਛੱਤਰੀ ਅਤੇ ਰੈਨਕੋਟ ਤਿਆਰ ਰੱਖੋ। ਸ਼ਹਿਰ ਵਿੱਚ ਇਸ ਹਫ਼ਤੇ ਵਿੱਚ ਧੁੱਪ ਅਤੇ ਬੱਦਲਾਂ ਦੇ ਮਿਸ਼ਰਣ ਵਾਲਾ ਮੌਸਮ ਰਹੇਗਾ। ਹਾਲਾਂਕਿ, ਧੁੱਪ ਦੇ ਛੋਟੇ ਸਮੇਂ ਦੇ ਬਾਅਦ ਸ਼ੁੱਕਰਵਾਰ ਤੱਕ ਫਿਰ ਬੱਦਲ ਛਾਏ ਰਹਿਣਗੇ।
ਮੌਸਮ ਵਿਭਾਗ ਦੇ ਅਨੁਸਾਰ
- ਸੋਮਵਾਰ ਨੂੰ ਧੁੱਪ ਅਤੇ ਬੱਦਲਾਂ ਦਾ ਮਿਲਾਪ ਰਹੇਗਾ ਅਤੇ 30 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਹਵਾ ਦੀ ਗਤੀ 20 ਕਿਮੀ ਪ੍ਰਤੀ ਘੰਟਾ ਹੋਵੇਗੀ। ਦੁਪਹਿਰ ਨੂੰ ਗਰਜਣ ਵਾਲੇ ਮੀਂਹ ਦਾ ਵੀ ਖ਼ਤਰਾ ਹੈ। ਦਿਨ ਦੇ ਸਮੇਂ ਤਾਪਮਾਨ 24 ਡਿਗਰੀ ਸੈਲਸੀਅਸ ਰਹੇਗਾ, ਜਦੋਂਕਿ ਰਾਤ ਨੂੰ ਤਾਪਮਾਨ 14 ਡਿਗਰੀ ਸੈਲਸੀਅਸ ਤੱਕ ਗਿਰ ਸਕਦਾ ਹੈ।
- ਮੰਗਲਵਾਰ ਨੂੰ ਵੀ ਇਹੀ ਮਿਸ਼ਰਤ ਮੌਸਮ ਰਹੇਗਾ। ਧੁੱਪ ਅਤੇ ਬੱਦਲਾਂ ਦੇ ਨਾਲ 30 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤਾਪਮਾਨ 25 ਡਿਗਰੀ ਸੈਲਸੀਅਸ ਤੱਕ ਪਹੁੰਚੇਗਾ। ਰਾਤ ਨੂੰ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਘੱਟ ਹੋ ਸਕਦਾ ਹੈ।
- ਬੁੱਧਵਾਰ ਨੂੰ ਵੀ ਮੌਸਮ ਕੁਝ ਇਸੇ ਤਰਾਂ ਦਾ ਰਹੇਗਾ। ਧੁੱਪ ਅਤੇ ਬੱਦਲਾਂ ਦਾ ਮਿਲਾਪ ਅਤੇ 30 ਫ਼ੀਸਦੀ ਮੀਂਹ ਦੀ ਸੰਭਾਵਨਾ ਹੈ। ਦਿਨ ਵਿੱਚ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਰਹੇਗਾ।
- ਵੀਰਵਾਰ ਨੂੰ ਮੌਸਮ ਗਰਮ ਅਤੇ ਧੁੱਪ ਵਾਲਾ ਰਹੇਗਾ। ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਰਾਤ ਨੂੰ 16 ਡਿਗਰੀ ਸੈਲਸੀਅਸ ਤੱਕ ਰਹੇਗਾ।
- ਸ਼ੁੱਕਰਵਾਰ ਨੂੰ ਮੁੜ ਬੱਦਲ ਛਾਏ ਰਹਿਣਗੇ। ਤਾਪਮਾਨ 24 ਡਿਗਰੀ ਸੈਲਸੀਅਸ ਰਹੇਗਾ। ਰਾਤ ਨੂੰ ਵੀ ਬੱਦਲਾਂ ਦੇ ਨਾਲ 40 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਤਾਪਮਾਨ 18 ਡਿਗਰੀ ਸੈਲਸੀਅਸ ਰਹੇਗਾ।
- ਸ਼ਨੀਵਾਰ ਨੂੰ ਹਫ਼ਤੇ ਦੀ ਸ਼ੁਰੂਆਤ ਬੱਦਲਾਂ ਅਤੇ 40 ਫ਼ੀਸਦੀ ਮੀਂਹ ਦੀ ਸੰਭਾਵਨਾ ਦੇ ਨਾਲ ਹੋਵੇਗੀ। ਤਾਪਮਾਨ 23 ਡਿਗਰੀ ਸੈਲਸੀਅਸ ਰਹੇਗਾ।