ਪੁਲਿਸ ਵੱਲੋਂ ਹਮਲਾਵਰ ਦੀ ਗ੍ਰਿਫਤਾਰੀ
ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਜਿਥੇ ਹਮਲਾਵਰ ਨੇ ਬਿਨਾਂ ਕਿਸੇ ਮੁਕਾਬਲੇ ਦੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਹਮਲਾਵਰ ਦੀ ਪਛਾਣ ਕੋਲਟ ਗ੍ਰੇ ਦੇ ਤੌਰ ‘ਤੇ ਕੀਤੀ ਗਈ ਹੈ, ਜੋ ਕਿ ਉਸ ਸਕੂਲ ਦਾ ਹੀ ਵਿਦਿਆਰਥੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 14 ਸਾਲਾ ਇਸ ਲੜਕੇ ਨੂੰ ਹੁਣ ਬਾਲਗ ਵਾਂਗ Criminal Court ਦੇ ਅਗੇ ਪੇਸ਼ ਕੀਤਾ ਜਾਵੇਗਾ। ਮਰਨ ਵਾਲਿਆਂ ਵਿੱਚ ਦੋ ਵਿਦਿਆਰਥੀ ਅਤੇ ਦੋ ਅਧਿਆਪਕ ਸ਼ਾਮਲ ਹਨ।
ਇਸ ਹਮਲੇ ਪਿੱਛੇ ਹਮਲਾਵਰ ਦੇ ਪਿਛਲੇ ਰਵਾਇਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਕੋਲਟ ਨੇ ਪਹਿਲਾਂ ਵੀ ਸੋਸ਼ਲ ਮੀਡੀਆ ‘ਤੇ ਹਿੰਸਕ ਧਮਕੀਆਂ ਦਿੱਤੀਆਂ ਸਨ। ਪਿਛਲੇ ਸਾਲ ਐਫਬੀਆਈ ਨੇ ਇਸਦੇ ਪਰਿਵਾਰ ਨਾਲ ਪੁੱਛਗਿੱਛ ਕੀਤੀ ਸੀ ਪਰ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ ਕਿਉਂਕਿ ਉਸ ਦੇ ਪਿਤਾ ਨੇ ਦਲੀਲ ਦਿੱਤੀ ਸੀ ਕਿ ਉਹ ਬੰਦੂਕ ਸਿਰਫ ਸ਼ਿਕਾਰ ਲਈ ਵਰਤਦਾ ਹੈ।
ਨਵੀਂ ਰਿਪੋਰਟਾਂ ਮੁਤਾਬਕ, 2024 ਵਿੱਚ ਹੁਣ ਤੱਕ 30 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਸ ਵਿਚ 131 ਲੋਕਾਂ ਦੀ ਮੌਤ ਹੋਈ ਹੈ। 2023 ਵਿੱਚ, ਅਮਰੀਕਾ ਵਿੱਚ 42 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਸਨ, ਜੋ ਕਿ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਧ ਸਨ।