ਮਿਊਨਿਖ (ਜਰਮਨੀ) ਦੇ ਇਜ਼ਰਾਇਲੀ ਦੂਤਘਰ ਦੇ ਬਾਹਰ ਅਚਾਨਕ ਗੋਲੀਬਾਰੀ ਦੀ ਘਟਨਾ ਸਮਨੇ ਆਈ ਹੈ। ਸ਼ਹਿਰ ਦੇ ਬ੍ਰਾਇਨਰਸਟ੍ਰਾਸੇ ਅਤੇ ਕੈਰੋਲਿਨ ਪਲੈਟਜ਼ ਇਲਾਕੇ ਵਿੱਚ ਇਕ ਸ਼ੂਟਰ ਨੇ ਕਈ ਗੋਲੀਆਂ ਚਲਾਈਆਂ, ਜਿਸ ਨਾਲ ਹੜਕੰਪ ਮਚ ਗਿਆ। ਇਸ ਦੌਰਾਨ, ਹੰਗਾਮਾ ਹੋ ਗਿਆ ਅਤੇ ਲੋਕ ਡਰ ਕੇ ਭੱਜਦੇ ਹੋਏ ਨਜ਼ਰ ਆਏ। ਘਟਨਾ ਦੇ ਕੁਝ ਪਲਾਂ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਦੌੜਦਾ ਹੋਇਆ ਦੇਖਿਆ ਜਾ ਸਕਦਾ ਹੈ, ਜਦਕਿ ਬੈਕਗ੍ਰਾਊਂਡ ਵਿੱਚ ਗੋਲੀਆਂ ਦੀਆਂ ਕਈ ਅਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ।
Schüsse vor dem israelischen Generalkonsulat in München. Das NS-Dokuzentrum ist direkt nebenan. pic.twitter.com/k1r819o9Rj
— Ronen Steinke (@RonenSteinke) September 5, 2024
ਇਸ ਵਾਰਦਾਤ ਤੋਂ ਬਾਅਦ ਮੌਕੇ ‘ਤੇ ਦਰਜਨਾਂ ਪੁਲਿਸ ਅਧਿਕਾਰੀ ਪਹੁੰਚ ਗਏ ਹਨ ਅਤੇ ਖੇਤਰ ਨੂੰ ਘੇਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਸ਼ੱਕੀ ਵਿਅਕਤੀ ‘ਤੇ ਗੋਲੀਆਂ ਚਲਾਈਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਖੇਤਰ ਵਿੱਚ ਵੱਡਾ ਸੁਰੱਖਿਆ ਘੇਰਾ ਲਗਾ ਦਿੱਤਾ ਗਿਆ ਹੈ।
ਮਿਊਨਿਖ ਪੁਲਿਸ ਵੱਲੋਂ X ‘ਤੇ ਜਾਣਕਾਰੀ ਦਿੱਤੀ ਗਈ ਕਿ ਇਸ ਸਮੇਂ ਬ੍ਰਾਇਨਰਸਟ੍ਰਾਸੇ ਅਤੇ ਕੈਰੋਲਿਨ ਪਲੈਟਜ਼ ਖੇਤਰ ਵਿੱਚ ਇੱਕ ਵੱਡਾ ਆਪਰੇਸ਼ਨ ਚੱਲ ਰਿਹਾ ਹੈ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਖੇਤਰ ਤੋਂ ਦੂਰ ਰਹਿਣ ਅਤੇ ਸੁਰੱਖਿਆ ਅਧਿਕਾਰੀਆਂ ਦੀ ਹਦਾਇਤਾਂ ਦੀ ਪਾਲਣਾ ਕਰਨ। ਇਸ ਆਪਰੇਸ਼ਨ ਲਈ ਹੈਲੀਕਾਪਟਰਾਂ ਤੋਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਨਾਲ ਸਥਿਤੀ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।
Shots fired outside Israeli 🇮🇱 consulate in Munich #München, Germany 🇩🇪 https://t.co/qetzHEz8AP pic.twitter.com/WQTqjif0m6
— Saad Abedine (@SaadAbedine) September 5, 2024
ਇਜ਼ਰਾਇਲੀ ਮੀਡੀਆ ਨੇ ਵੀ ਘਟਨਾ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਇਲੀ ਵਣਜ ਦੂਤਘਰ ਨੇੜੇ ਇਹ ਗੋਲੀਬਾਰੀ ਹੋਈ। ਬਾਵੇਰੀਆ ਦੀ ਰਾਜਧਾਨੀ ਮਿਊਨਿਖ ਵਿੱਚ ਇਹ ਘਟਨਾ ਵਾਪਰੀ, ਜਿਸ ਦੇ ਤੁਰੰਤ ਬਾਅਦ ਪੁਲਿਸ ਨੇ ਵੱਡੀ ਗਿਣਤੀ ਵਿੱਚ ਫੋਰਸ ਮੋਬਲਾਈਜ਼ ਕਰਕੇ ਮੌਕੇ ‘ਤੇ ਕਾਰਵਾਈ ਸ਼ੁਰੂ ਕੀਤੀ।