ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇੱਕ ਚੌਕਾਣੇ ਕਰ ਦੇਣ ਵਾਲਾ ਘਟਨਾ ਸਾਹਮਣੇ ਆਈ ਹੈ। ਇੱਕ ਨਾਬਾਲਿਗ ਲੜਕੀ ਨੂੰ ਆਪਣੇ ਪਰਿਵਾਰ ਦੇ 13 ਮੈਂਬਰਾਂ ਨੂੰ ਜ਼ਹਿਰ ਦੇ ਕੇ ਮਾਰਣ ਦੇ ਦੋਸ਼ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਇਹ ਹਾਦਸਾ ਖੈਰਪੁਰ ਨੇੜੇ ਇੱਕ ਪਿੰਡ ਹੈਬਤ ਖਾਨ ਬਰੋਹੀ ਵਿੱਚ 19 ਅਗਸਤ ਨੂੰ ਵਾਪਰਿਆ।
ਪੁਲਿਸ ਦੀ ਜਾਂਚ ਮੁਤਾਬਕ, ਲੜਕੀ ਨੇ ਇਹ ਹੱਤਿਆ ਸਿਰਫ ਇਸ ਲਈ ਕੀਤੀ ਕਿਉਂਕਿ ਉਸ ਦੇ ਮਾਤਾ-ਪਿਤਾ ਉਸਦੀ ਪਸੰਦ ਦੇ ਲੜਕੇ ਨਾਲ ਵਿਆਹ ਕਰਨ ਲਈ ਰਾਜ਼ੀ ਨਹੀਂ ਸਨ। ਇਸ ਤੋਂ ਗੁੱਸੇ ‘ਚ ਆ ਕੇ, ਲੜਕੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਰਿਵਾਰ ਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ। ਇਸ ਘਟਨਾ ‘ਚ ਮਰਣ ਵਾਲੇ 13 ਲੋਕਾਂ ਵਿੱਚ ਉਸਦੇ ਮਾਤਾ-ਪਿਤਾ ਵੀ ਸ਼ਾਮਲ ਸਨ।
ਖੈਰਪੁਰ ਦੇ ਸੀਨੀਅਰ ਪੁਲਿਸ ਅਧਿਕਾਰੀ ਇਨਾਇਤ ਸ਼ਾਹ ਨੇ ਦੱਸਿਆ, “ਖਾਣਾ ਖਾਣ ਤੋਂ ਬਾਅਦ ਸਾਰੇ ਪਰਿਵਾਰਕ ਮੈਂਬਰ ਬੀਮਾਰ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਦੁਰਭਾਗਵਸ਼ ਸਾਰੇ 13 ਮੈਂਬਰਾਂ ਦੀ ਮੌਤ ਹੋ ਗਈ।” ਜਦੋਂ ਪੋਸਟਮਾਰਟਮ ਕੀਤਾ ਗਿਆ, ਤਾਂ ਇਹ ਸਾਬਤ ਹੋਇਆ ਕਿ ਸਾਰੇ ਜ਼ਹਿਰੀਲਾ ਭੋਜਨ ਖਾਣ ਨਾਲ ਮਰੇ ਸਨ।
ਪੁਲਿਸ ਦੀ ਗਹਿਰਾਈ ਨਾਲ ਜਾਂਚ ਤੋਂ ਪਤਾ ਲੱਗਾ ਕਿ ਇਹ ਜ਼ਹਿਰ ਕਣਕ ਵਿੱਚ ਮਿਲਾਇਆ ਗਿਆ ਸੀ, ਜਿਸ ਨਾਲ ਰੋਟੀਆਂ ਬਣਾਈਆਂ ਗਈਆਂ ਸਨ। ਇਨਾਇਤ ਸ਼ਾਹ ਨੇ ਇਹ ਵੀ ਕਿਹਾ ਕਿ ਲੜਕੀ ਦੇ ਪਰਿਵਾਰ ਨੇ ਉਸ ਦਾ ਵਿਆਹ ਆਪਣੀ ਮਰਜ਼ੀ ਨਾਲ ਕਰਨ ਦੀ ਜ਼ਿਦ ਕੀਤੀ ਸੀ, ਜਿਸ ਕਾਰਨ ਉਸਨੇ ਇਹ ਘਿਨੌਣੀ ਕਾਰਵਾਈ ਕੀਤੀ।
ਇਹ ਮਾਮਲਾ ਸੂਬੇ ਵਿੱਚ ਦਹਿਸ਼ਤ ਪੈਦਾ ਕਰ ਰਿਹਾ ਹੈ ਅਤੇ ਇਸਦੀ ਜਾਂਚ ਹੋਰ ਵੀ ਤੀਜ਼ੀ ਨਾਲ ਕੀਤੀ ਜਾ ਰਹੀ ਹੈ।