ਹੈਮਿਲਟਨ ਵਿਚ ਇਕ ਵਰਕਰ ਨੂੰ ਵੱਖਰੇ ਫਲੈਟ ਦਾ ਕਿਰਾਇਆ ਦੇਣ ਲਈ ਘੱਟ ਮਜਦੂਰੀ ਦੀ ਦੁੱਗਣੀ ਰਕਮ ਕਮਾਉਣੀ ਪਵੇਗੀ, ਨਵੇਂ ਅੰਕੜੇ ਇਹ ਗੱਲ ਸਾਹਮਣੇ ਲਿਆਉਂਦੇ ਹਨ। Zoocasa ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ, ਇਕ ਹੈਮਿਲਟਨ ਵਾਸੀ ਨੂੰ 1 ਬੈੱਡਰੂਮ ਵਾਲਾ ਅਪਰਟਮੈਂਟ ਕਿਰਾਏ ‘ਤੇ ਲੈਣ ਲਈ ਘੱਟੋ-ਘੱਟ 33.27 ਡਾਲਰ ਪ੍ਰਤੀ ਘੰਟਾ ਕਮਾਉਣਾ ਪਵੇਗਾ, ਜੋ ਕਿ ਸਾਲਾਨਾ ਤਨਖਾਹ ਤਕਰੀਬਨ $64,875 ਬਣਦੀ ਹੈ।
ਇਹ ਰਿਪੋਰਟ ਦਰਸਾਉਂਦੀ ਹੈ ਕਿ ਹੈਮਿਲਟਨ ਵਿੱਚ ਇੱਕ ਬੈੱਡਰੂਮ ਅਪਰਟਮੈਂਟ ਦਾ ਕਿਰਾਇਆ $1,730 ਪ੍ਰਤੀ ਮਹੀਨਾ ਹੈ। ਹਾਲਾਂਕਿ, 2021 ਵਿੱਚ ਹੈਮਿਲਟਨ ਵਿੱਚ ਮੱਧ ਵਰਗ ਦੀ ਆਮਦਨ $42,400 ਸੀ, ਜੋ ਕਿ ਕਿਰਾਏ ਦੀ ਸਹੂਲਤ ਪ੍ਰਾਪਤ ਕਰਨ ਲਈ ਲੋੜੀਂਦੀ ਰਕਮ ਨਾਲ ਤਕਰੀਬਨ $20,000 ਦਾ ਵੱਡਾ ਅੰਤਰ ਹੈ।
ਇਹ ਵਿਸ਼ਲੇਸ਼ਣ CMHC ਦੇ ਉਸ ਸੁਝਾਅ ‘ਤੇ ਆਧਾਰਿਤ ਹੈ ਕਿ ਕਿਸੇ ਵੀ ਵਿਅਕਤੀ ਦੀ ਕਿਰਾਏ ‘ਤੇ ਖਰਚ ਕੀਤੀ ਜਾਣ ਵਾਲੀ ਆਮਦਨ 32 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਮਿਲਟਨ ਰਾਉਂਡਟੇਬਲ ਫਾਰ ਪਾਵਰਟੀ ਰਿਡਕਸ਼ਨ ਦੇ ਡਾਇਰੈਕਟਰ ਟਾਮ ਕੂਪਰ ਨੇ ਕਿਹਾ ਕਿ ਘੱਟ ਮਜਦੂਰੀ ਤੇ ਰੈਂਟ ਦੇਣਾ ਸੰਭਵ ਨਹੀਂ ਰਿਹਾ।
ਕੂਪਰ ਨੇ ਕਿਹਾ ਕਿ ਇਹ ਹਾਲਤ ਉਹਨਾਂ ਲਈ ਹੋਰ ਵੀ ਖ਼ਤਰਨਾਕ ਹੈ ਜੋ ਸਮਾਜਿਕ ਮਦਦ ਪ੍ਰੋਗਰਾਮਾਂ, ਜਿਵੇਂ ਕਿ ਓਂਟਾਰਿਓ ਵਰਕਸ ਅਤੇ ਓਨਟਾਰੀਓ ਡਿਸੈਬਿਲਿਟੀ ਸਪੋਰਟ ਪ੍ਰੋਗਰਾਮ ਤੇ ਨਿਰਭਰ ਕਰਦੇ ਹਨ। ਕੂਪਰ ਮੁਤਾਬਕ, ਕਿਰਾਏ ਅਤੇ ਤਨਖਾਹ ਵਿਚ ਇਹ ਅੰਤਰ ਹਾਲਤ ਨੂੰ ਹੋਰ ਵੀ ਗੰਭੀਰ ਬਣਾ ਦਿੰਦਾ ਹੈ, ਜਿਸ ਕਾਰਨ ਬੇਘਰਤਾ ਵਿੱਚ ਵਾਧਾ ਹੋ ਰਿਹਾ ਹੈ।
ਦੋ ਬੈੱਡਰੂਮ ਵਾਲੇ ਅਪਰਟਮੈਂਟ ਲਈ ਤਨਖਾਹ ਅਨੁਸਾਰ ਕਿਰਾਏ ਦਾ ਭਾਰ ਹੋਰ ਵੀ ਵਧ ਜਾਂਦਾ ਹੈ। ਇੱਕ ਸਧਾਰਨ ਦੋ ਬੈੱਡਰੂਮ ਅਪਰਟਮੈਂਟ ਦਾ ਕਿਰਾਏ 2100 ਡਾਲਰ ਹੈ, ਜਿਸ ਨੂੰ ਕਿਰਾਏ ‘ਤੇ ਲੈਣ ਲਈ 40.38 ਡਾਲਰ ਪ੍ਰਤੀ ਘੰਟੇ ਦੀ ਲੋੜ ਪੈਦੀ ਹੈ। ਹਾਲਾਤ ਇਹ ਹਨ ਕਿ ਡਬਲ ਕਿਰਾਏ ਦੇਣ ਲਈ ਕਈ ਲੋਕਾਂ ਨੂੰ ਇੱਕੋ ਥਾਂ ‘ਤੇ ਰਿਹਿਣ ਲਈ ਮਜਬੂਰ ਕਰਦਾ ਹੈ।
ਕੂਪਰ ਦੇ ਅਨੁਸਾਰ, ਘੱਟ ਆਮਦਨ ਵਾਲੇ ਵਰਕਰਾਂ ਲਈ ਹੁਣ ਰੂਮਮੈਟਾਂ ਨਾਲ ਰਹਿਣਾ ਲਗਭਗ ਲਾਜ਼ਮੀ ਹੋ ਗਿਆ ਹੈ, ਜਿਸ ਕਾਰਨ ਹੋਰ ਲੋੜਾਂ, ਜਿਵੇਂ ਕਿ ਖਾਣ-ਪੀਣ ਤੇ ਮਦਦ ਪ੍ਰੋਗਰਾਮਾਂ ਦੀ ਵਰਤੋਂ ਵਿਚ ਵਾਧਾ ਹੋ ਰਿਹਾ ਹੈ।
ਕਿਰਾਏ ‘ਤੇ ਕਾਬੂ ਨਹੀਂ ਹੋਣ ਕਾਰਨ ਵੀ ਇਸ ਸਮੱਸਿਆ ਨੇ ਬੁਰੀ ਹਾਲਤ ਪੈਦਾ ਕੀਤੀ ਹੈ, ਖਾਸਕਰ ਉਹਨਾਂ ਘਰਾਂ ‘ਤੇ ਜੋ 2018 ਤੋਂ ਪਹਿਲਾਂ ਕਿਰਾਏ ‘ਤੇ ਲੱਗੇ ਸਨ।