ਪਾਰਟੀ ਦੇ ਅੰਦਰ ਟਰੂਡੋ ਖਿਲਾਫ਼ ਆਵਾਜ਼ਾਂ ਉੱਠ ਰਹੀਆਂ ਹਨ। ਖ਼ਬਰਾਂ ਅਨੁਸਾਰ, ਲਿਬਰਲ ਪਾਰਟੀ ਦੇ ਕੁਝ ਸਾਥੀ ਵਿਧਾਇਕਾਂ ਨੇ ਟਰੂਡੋ ਦੇ ਨੇਤ੍ਰਿਤਵ ‘ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਪੱਤਰ ਲਿਖਿਆ ਹੈ। ਇਸ ਵਿੱਚ 153 ਵਿਧਾਇਕਾਂ ਵਿਚੋਂ 24 ਨੇ ਟਰੂਡੋ ਨੂੰ ਅਹੁਦਾ ਛੱਡਣ ਲਈ ਕਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਪਾਰਟੀ ਨੂੰ ਨਵਾਂ ਨੇਤਾ ਮਿਲੇ ਤਾਂ ਉਹ ਕੰਜ਼ਰਵੇਟਿਵ ਪਾਰਟੀ ਨੂੰ ਆਸਾਨੀ ਨਾਲ ਚੁਣਾਵੀ ਮੁਕਾਬਲੇ ਵਿੱਚ ਹਰਾ ਸਕਦੇ ਹਨ।
ਇਹ ਗੁੱਸਾ ਮੁੱਖ ਤੌਰ ‘ਤੇ ਪਾਰਟੀ ਦੇ ਹਾਲੀਆ ਚੋਣ ਪ੍ਰਦਰਸ਼ਨ ਤੋਂ ਪੈਦਾ ਹੋਇਆ ਹੈ। 15 ਅਕਤੂਬਰ ਨੂੰ ਜਾਰੀ ਕੀਤੇ ਗਏ ਨੈਨੋ ਰਿਸਰਚ ਪੋਲ ਅਨੁਸਾਰ, ਕੰਜ਼ਰਵੇਟਿਵ ਪਾਰਟੀ ਨੂੰ 39 ਫੀਸਦੀ ਜਨਤਾ ਦਾ ਸਮਰਥਨ ਹੈ, ਜਦੋਂ ਕਿ ਲਿਬਰਲ ਪਾਰਟੀ ਸਿਰਫ਼ 23 ਫੀਸਦੀ ਦੇ ਸਮਰਥਨ ‘ਤੇ ਹੈ। ਇਸੇ ਪੋਲ ਅਨੁਸਾਰ ਨਿਊ ਡੈਮੋਕਰੇਟਿਕ ਪਾਰਟੀ (NDP) ਨੂੰ 21 ਫੀਸਦੀ ਸਮਰਥਨ ਮਿਲ ਰਿਹਾ ਹੈ। ਇਸ ਤਰ੍ਹਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਅਗਰ ਚੋਣਾਂ ਅਜਿਹੀ ਹੀ ਸਥਿਤੀ ਵਿੱਚ ਹੋਈਆਂ ਤਾਂ ਕੰਜ਼ਰਵੇਟਿਵ ਪਾਰਟੀ ਬਹੁਮਤ ਹਾਸਲ ਕਰ ਸਕਦੀ ਹੈ।
ਟਰੂਡੋ ਨੂੰ ਹਟਾਉਣਾ ਅਸਾਨ ਨਹੀਂ ਹੈ, ਕਿਉਂਕਿ ਕੈਨੇਡਾ ਵਿੱਚ ਪਾਰਟੀ ਨੇਤਾਵਾਂ ਦੀ ਚੋਣ ਲਈ ਵਿਸ਼ੇਸ਼ ਸੰਮੇਲਨ ਕਿਤੇ ਜਾਂਦੇ ਹਨ, ਜਿੱਥੇ ਮੈਂਬਰ ਨੇਤਾ ਦੀ ਚੋਣ ਕਰਦੇ ਹਨ। ਇਸ ਦੇ ਬਾਵਜੂਦ, ਜੂਨ ਅਤੇ ਸਤੰਬਰ ਵਿੱਚ ਦੋ ਮੁਖ ਪਾਰਲੀਮਾਨੀ ਸੀਟਾਂ ਦੀ ਹਾਰ ਤੋਂ ਬਾਅਦ, ਟਰੂਡੋ ਖਿਲਾਫ਼ ਪਾਰਟੀ ਦੇ ਆਗੂਆਂ ਦਾ ਗੁੱਸਾ ਵਧ ਰਿਹਾ ਹੈ। ਕੁਝ ਨੇ ਉਹਨਾਂ ਨੂੰ ਵਧਦੀਆਂ ਹਾਊਸਿੰਗ ਕੀਮਤਾਂ ਲਈ ਵੀ ਜ਼ਿੰਮੇਵਾਰ ਠਹਿਰਾਇਆ ਹੈ।
ਜਦੋਂ ਕਿ ਅਜੇ ਤੱਕ ਟਰੂਡੋ ਦੇ ਨੇਤ੍ਰਿਤਵ ਲਈ ਸਿੱਧਾ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ, ਪਰ ਪਾਰਟੀ ਅੰਦਰ ਉਨ੍ਹਾਂ ਨੂੰ ਹਟਾਉਣ ਲਈ ਦਬਾਅ ਵਧਦਾ ਜਾ ਰਿਹਾ ਹੈ।