ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਟੌਤੀ ਕੀਤੀ ਜਾਵੇਗੀ। ਇਹ ਤਬਦੀਲੀ ਕੋਵਿਡ-19 ਮਹਾਂਮਾਰੀ ਤੋਂ ਬਾਅਦ ਦੇਸ਼ ਦੇ ਆਰਥਿਕ ਅਤੇ ਸਮਾਜਿਕ ਸੰਤੁਲਨ ਨੂੰ ਮੁੜ ਪ੍ਰਾਪਤ ਕਰਨ ਦੇ ਯਤਨਾਂ ਦਾ ਹਿੱਸਾ ਹੈ।
ਸਰਕਾਰ ਨੇ ਪਹਿਲਾਂ 2025 ਅਤੇ 2026 ਲਈ 500,000 ਨਵੇਂ ਸਥਾਈ ਨਿਵਾਸੀਆਂ ਨੂੰ ਦੇਸ਼ ਵਿੱਚ ਲਿਆਉਣ ਦਾ ਟੀਚਾ ਰੱਖਿਆ ਸੀ, ਪਰ ਹੁਣ ਟਰੂਡੋ ਨੇ ਇਹ ਟੀਚਾ ਘਟਾ ਕੇ 2025 ਵਿੱਚ 395,000 ਅਤੇ 2026 ਵਿੱਚ 380,000 ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ, 2027 ਵਿੱਚ ਇਹ ਗਿਣਤੀ ਹੋਰ ਘਟਾ ਕੇ 365,000 ਤੱਕ ਲਿਆਂਦੀ ਜਾਵੇਗੀ।
ਇਹ ਐਲਾਨ ਤਦ ਆਇਆ ਹੈ ਜਦੋਂ ਲਿਬਰਲ ਸਰਕਾਰ ਨੂੰ ਵਧ ਰਹੀ ਆਬਾਦੀ ਅਤੇ ਸਥਾਈ ਨਿਵਾਸੀ ਪ੍ਰੋਗਰਾਮ ਕਾਰਨ ਹੋ ਰਹੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਘਰ ਖਰੀਦਣ ਅਤੇ ਰਹਿਣ ਯੋਗਤਾ ਵਿੱਚ ਆ ਰਹੇ ਮੁਸ਼ਕਲਾਂ ਤੇ ਚਿੰਤਾ ਜ਼ਾਹਰ ਕੀਤੀ ਹੈ।
ਸਰਕਾਰ ਨੇ ਇਹ ਵੀ ਟੀਚਾ ਰੱਖਿਆ ਹੈ ਕਿ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਅਗਲੇ ਤਿੰਨ ਸਾਲਾਂ ਵਿੱਚ ਘਟਾ ਕੇ ਦੇਸ਼ ਦੀ ਆਬਾਦੀ ਦਾ ਪੰਜ ਪ੍ਰਤੀਸ਼ਤ ਬਣਾਇਆ ਜਾਵੇ। ਜਦੋਂ ਕਿ ਇਹ ਗਿਣਤੀ ਇਸ ਸਮੇਂ 7.2 ਪ੍ਰਤੀਸ਼ਤ ਹੈ। ਇਸ ਅਧੀਨ, ਅਸਥਾਈ ਨਿਵਾਸੀਆਂ ਦੀ ਸੰਖਿਆ 2025 ਵਿੱਚ 445,901 ਤੱਕ, 2026 ਵਿੱਚ 445,662 ਤੱਕ ਘਟ ਜਾਵੇਗੀ। 2027 ਵਿੱਚ ਇਹ ਗਿਣਤੀ ਵਧ ਕੇ 17,439 ਹੋਣ ਦੀ ਸੰਭਾਵਨਾ ਹੈ।
ਇਹ ਸਾਰੇ ਕਦਮ ਇਸ ਲਈ ਚੁੱਕੇ ਜਾ ਰਹੇ ਹਨ ਕਿਉਂਕਿ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਬੇਹਤ ਸ਼ਮੂਲੀਅਤ ਅਤੇ ਅਸਥਾਈ ਤੌਰ ‘ਤੇ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਵਧਦੀ ਗਿਣਤੀ ਨੇ ਰਿਹਾਇਸ਼ ਅਤੇ ਜਾਇਦਾਦ ‘ਤੇ ਵੱਡਾ ਦਬਾਅ ਪੈਦਾ ਕੀਤਾ ਹੈ। ਫੈਡਰਲ ਸਰਕਾਰ ਦੇ ਕਈ ਮੰਤਰੀਆਂ ਨੇ ਇਸ ਮਾਮਲੇ ‘ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਸਵੀਕਾਰ ਕੀਤਾ ਹੈ ਕਿ ਇਸ ਤਬਦੀਲੀ ਨਾਲ ਆਮ ਲੋਕਾਂ ਨੂੰ ਕੁਝ ਰਾਹਤ ਮਿਲੇਗੀ।