ਪੀਲ ਰੀਜਨਲ ਪੁਲਿਸ ਨੇ ਬ੍ਰੈਂਪਟਨ ਦੇ ਇੱਕ ਹਿੰਦੂ ਮੰਦਰ ਵਿਖੇ ਹੋਏ ਹਿੰਸਕ ਪ੍ਰਦਰਸ਼ਨ ‘ਚ ਇੱਕ ਅਫ਼ਸਰ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਈ ਹੈ ਅਤੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਪ੍ਰਦਰਸ਼ਨ ਐਤਵਾਰ ਦੇ ਦਿਨ ਉਸ ਸਮੇਂ ਹੋਇਆ, ਜਦੋਂ ਭਾਰਤੀ ਅਧਿਕਾਰੀ ਮੰਦਰ ਦਾ ਦੌਰਾ ਕਰ ਰਹੇ ਸਨ। ਪ੍ਰਦਰਸ਼ਨ ‘ਚ ਹਿੰਸਕ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਪੁਲਿਸ ਨੇ ਸਪੱਸ਼ਟ ਕੀਤਾ ਕਿ ਉਹ ਇਸ ਗੈਰਹਾਜ਼ਰੀ ਦੌਰਾਨ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਪੁਲਿਸ ਨੇ ਅਧਿਕਾਰੀ ਦੀ ਪਹਿਚਾਣ ਨਹੀਂ ਕਰਵਾਈ ਹੈ ਪਰ ਕਿਹਾ ਹੈ ਕਿ ਉਸਨੂੰ “ਕਮਿਊਨਿਟੀ ਸੇਫਟੀ ਐਂਡ ਪੋਲਿਸਿੰਗ ਐਕਟ” ਦੇ ਤਹਿਤ ਮੁਅੱਤਲ ਕੀਤਾ ਗਿਆ ਹੈ। ਜਾਂਚ ਪੂਰੀ ਹੋਣ ਤੱਕ ਇਸ ਸਬੰਧੀ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ।
ਪ੍ਰਦਰਸ਼ਨ ਦੌਰਾਨ, ਕਈ ਲੋਕ ਜੁੜੇ ਹੋਏ ਸਨ ਜੋ ਵੱਖ-ਵੱਖ ਝੰਡੇ ਅਤੇ ਬੈਨਰ ਲੈ ਕੇ ਖੜੇ ਸਨ। ਕੁਝ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਝੰਡੇ ਫੜੇ ਹੋਏ ਸਨ ਅਤੇ ਇਸ ਦੌਰਾਨ ਹਿੰਸਾ ਵਾਪਰੀ, ਜਿਸ ਕਰਕੇ ਹਾਲਾਤ ਕੁਝ ਸਮੇਂ ਲਈ ਤਣਾਅਪੂਰਣ ਹੋ ਗਏ।