ਕੈਨੇਡਾ ਵਿੱਚ ਕਈ ਮਸ਼ਹੂਰ ਬਰੈਡ ਬਰਾਂਡਾਂ ਨੂੰ ਵਾਪਸ ਮੰਗਾਇਆ ਗਿਆ ਹੈ, ਜਦੋਂ ਕੁਝ ਉਤਪਾਦਾਂ ਵਿੱਚ ਧਾਤੂ ਦੇ ਟੁਕੜਿਆਂ ਦੀ ਮੌਜੂਦਗੀ ਦੇ ਆਰੋਪਾਂ ਤੋਂ ਬਾਅਦ ਸੁਰੱਖਿਆ ਦੀ ਚਿੰਤਾ ਜਤਾਈ ਗਈ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ ਵਾਪਸੀ ਦੇ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਪ੍ਰਭਾਵਿਤ ਬਰਾਂਡਾਂ ਵਿੱਚ ਕੰਟਰੀ ਹਾਰਵੇਸਟ, ਡੀਇਟਾਲੀਅਨੋ, ਗਰੇਟ ਵੈਲਿਊ, ਪ੍ਰੈਜ਼ੀਡੇਂਟ ਚੋਇਸ ਅਤੇ ਨੋ ਨੇਮ ਦੇ ਉਤਪਾਦ ਸ਼ਾਮਲ ਹਨ।
ਵਾਪਸੀ ਵਿੱਚ ਸਫੇਦ ਅਤੇ ਭੂਰੇ ਰੰਗ ਦੀ ਬਰੈਡ ਨਾਲ ਹੀ ਡੇਲੀ, ਹੈਮਬਰਗਰ, ਅਤੇ ਹਾਟ ਡਾਗ ਬੰਨਜ਼ ਦੀਆਂ ਵੱਖ-ਵੱਖ ਕਿਸਮਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। CFIA ਨੇ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪ੍ਰਭਾਵਿਤ ਉਤਪਾਦਾਂ ਨੂੰ ਨਾਂ ਤਾਂ ਵਰਤਿਆ ਜਾਵੇ, ਨਾਂ ਹੀ ਵਿਕਰੀ ਅਤੇ ਵੰਡ ਲਈ ਪੇਸ਼ ਕੀਤਾ ਜਾਵੇ। ਏਜੰਸੀ ਨੇ ਸੋਮਵਾਰ ਨੂੰ ਵਾਪਸੀ ਦੇ ਨੋਟਿਸ ਵਿੱਚ ਇਹ ਚਿਤਾਵਨੀ ਦਿੱਤੀ ਹੈ ਕਿ ਸੰਭਾਵਨਾ ਹੈ ਕਿ ਉਤਪਾਦਾਂ ਵਿੱਚ ਧਾਤੂ ਦੇ ਟੁਕੜੇ ਮੌਜੂਦ ਹੋ ਸਕਦੇ ਹਨ, ਜੋ ਸਿਹਤ ਲਈ ਖਤਰਾ ਪੈਦਾ ਕਰ ਸਕਦੇ ਹਨ।
ਇਹ ਉਤਪਾਦ ਮੁੱਖ ਤੌਰ ਤੇ ਓਨਟਾਰੀਓ, ਕਿਉਬੈਕ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਖੇਤਰਾਂ ਵਿੱਚ ਵੇਚੇ ਗਏ ਸਨ। ਸਾਰੇ ਗ੍ਰਾਹਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਕੋਲ ਇਹ ਉਤਪਾਦ ਮੌਜੂਦ ਹਨ ਤਾਂ ਉਹ ਇਸ ਨੂੰ ਤੁਰੰਤ ਸੁੱਟੋ ਜਾਂ ਵਾਪਸ ਕਰਨ, ਅਤੇ ਇਸਨੂੰ ਖਾਣ ਤੋਂ ਬਚਣ। CFIA ਨੇ ਸੁਰੱਖਿਆ ਨੂੰ ਪ੍ਰਥਮਤਾ ਦਿੰਦਿਆਂ ਕਿਹਾ ਹੈ ਕਿ ਇਹ ਕਾਰਵਾਈ ਲੋਕਾਂ ਦੀ ਸਿਹਤ ਨੂੰ ਯਕੀਨੀ ਬਣਾਉਣ ਲਈ ਕੀਤੀ ਗਈ ਹੈ।