ਇਹ ਰੀਕਾਲ ਖਾਸ ਕਰਕੇ 2023-24 ਪੈਸਪੋਰਟ ਅਤੇ 2023-25 ਪਾਇਲਟ ਮਾਡਲਾਂ ਲਈ ਜਾਰੀ ਕੀਤੀ ਗਈ ਹੈ।
ਇੱਕ ਪ੍ਰੈੱਸ ਰਿਲੀਜ਼ ਵਿੱਚ, ਕੰਪਨੀ ਨੇ ਦੱਸਿਆ ਕਿ ਕੁਝ ਗੱਡੀਆਂ ਵਿੱਚ ਫਿਊਲ ਫਿੱਲਰ ਨੈਕ ਟਿਊਬ ਅਤੇ ਫਿਊਲ ਫਿੱਲਰ ਪਾਈਪ ਵਿਚਕਾਰ ਕਨੈਕਸ਼ਨ ਪੂਰੀ ਤਰ੍ਹਾਂ ਨਹੀਂ ਬਣਿਆ ਹੋਇਆ। ਹਾਦਸੇ ਦੇ ਸਮੇਂ ਇਹ ਦੋਵੇਂ ਹਿੱਸੇ ਵੱਖ ਹੋ ਸਕਦੇ ਹਨ, ਜਿਸ ਨਾਲ ਫਿਊਲ ਲੀਕ ਹੋ ਸਕਦਾ ਹੈ ਅਤੇ ਅੱਗ ਲੱਗਣ ਦਾ ਖਤਰਾ ਵਧ ਸਕਦਾ ਹੈ।
ਇਸੇ ਸਮਸਿਆ ਕਰਕੇ ਅਮਰੀਕਾ ਵਿੱਚ ਵੀ ਹੋੰਡਾ ਨੇ ਪਿਛਲੇ ਹਫਤੇ 200,000 ਤੋਂ ਵੱਧ ਗੱਡੀਆਂ ਦਾ ਰੀਕਾਲ ਜਾਰੀ ਕੀਤਾ ਸੀ।
ਹੋੰਡਾ ਕੈਨੇਡਾ ਵੱਲੋਂ ਪ੍ਰਭਾਵਿਤ ਮਾਡਲਾਂ ਦੇ ਰਜਿਸਟਰਡ ਮਾਲਕਾਂ ਨੂੰ 2024 ਦੇ ਜਨਵਰੀ ਵਿੱਚ ਚਿੱਠੀਆਂ ਰਾਹੀਂ ਸੂਚਨਾ ਭੇਜੀ ਜਾਵੇਗੀ। ਇਸ ਸੂਚਨਾ ਦੇ ਅਧਾਰ ‘ਤੇ ਮਾਲਕਾਂ ਨੂੰ ਆਪਣੇ ਵਾਹਨ ਦੀ ਜਾਂਚ ਕਰਨ ਲਈ ਹੋੰਡਾ ਡੀਲਰ ਦੇ ਕੋਲ ਲਿਜਾਣ ਦੀ ਸਲਾਹ ਦਿੱਤੀ ਜਾਵੇਗੀ। ਡੀਲਰ ਵੱਲੋਂ ਫਿਊਲ ਫਿੱਲਰ ਪਾਈਪ ਦੀ ਜਾਂਚ ਕੀਤੀ ਜਾਵੇਗੀ ਅਤੇ ਲੋੜ ਪੈਣ ‘ਤੇ ਫਿਊਲ ਫਿੱਲਰ ਨੈਕ ਟਿਊਬ ਨੂੰ ਜੁੜਿਆ ਜਾਵੇਗਾ।
ਕੰਪਨੀ ਨੇ ਮਾਲਕਾਂ ਨੂੰ ਸੂਚਿਤ ਕੀਤਾ ਹੈ ਕਿ ਜਦੋਂ ਉਹਨਾਂ ਨੂੰ ਨੋਟਿਸ ਮਿਲੇ, ਤਾਂ ਉਹ ਤੁਰੰਤ ਆਪਣੀ ਗੱਡੀ ਦੀ ਮੁਰੰਮਤ ਲਈ ਪਹੁੰਚਨ। “ਹੋੰਡਾ ਕੈਨੇਡਾ ਨੇ ਇਹ ਰੀਕਾਲ ਜਾਰੀ ਕੀਤਾ ਹੈ ਤਾਂ ਜੋ ਪ੍ਰਭਾਵਿਤ ਵਾਹਨ ਮਾਲਕ ਆਪਣੀ ਗੱਡੀ ਨੂੰ ਸੁਰੱਖਿਅਤ ਬਣਾਉਣ ਲਈ ਲਾਜ਼ਮੀ ਤੌਰ ‘ਤੇ ਡੀਲਰ ਕੋਲ ਲੈ ਕੇ ਜਾਣ,” ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ।