ਬ੍ਰੈਂਪਟਨ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਚਿੰਤਾ ਜਨਕ ਦਰ ਤੋਂ ਵਧ ਰਹੀ ਹੈ। ਹਾਲੀਆ ਅੰਕੜਿਆਂ ਮੁਤਾਬਕ, ਰੋਜ਼ਾਨਾ ਔਸਤ 47 ਹਾਦਸੇ ਰਿਪੋਰਟ ਕੀਤੇ ਜਾ ਰਹੇ ਹਨ, ਜਿਸ ਨਾਲ ਸਾਲ 2024 ਵਿੱਚ ਕੁੱਲ ਹਾਦਸਿਆਂ ਦੀ ਗਿਣਤੀ 16,000 ਤੋਂ ਵੱਧ ਹੋ ਗਈ ਹੈ। ਇਹ ਅੰਕੜੇ ਰੀਜਨਲ ਕੌਂਸਲਰ ਰੋਵੀਨਾ ਸੈਂਟੋਸ ਨੇ ਸੋਸ਼ਲ ਮੀਡੀਆ ਉੱਤੇ ਸਾਂਝੇ ਕਰਦੇ ਹੋਏ ਲੋਕਾਂ ਨੂੰ ਸੁਰੱਖਿਆ ਪ੍ਰਧਾਨ ਕਰਨ ਅਤੇ ਗੱਡੀ ਚਲਾਉਣ ਦੌਰਾਨ ਜ਼ਿੰਮੇਵਾਰੀ ਦੇ ਨਿਭਾਉਣ ਦੀ ਅਪੀਲ ਕੀਤੀ ਹੈ।
47 collisions reported every day in #Brampton. 16,000 so far this year. Saving a few seconds by being aggressive on our roads is not worth the consequences. Not worth the lives lost. The trauma, injuries, repair bills, insurance rates… Slow down. At city council, we’re using… pic.twitter.com/oViYC0vK1h
— Rowena Santos (@RoweSantos) December 8, 2024