Netherlands
1…. ਸ਼ੁੱਕਰਵਾਰ ਨੂੰ ਹੇਗ ਵਿੱਚ ਡੱਚ ਪਾਰਲੀਆਮੈਂਟ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਗਲਤ ਜਾਣਕਾਰੀ ਸਬੰਧੀ ਮੁਹਿੰਮਾਂ ਤੇ ਅੱਤਵਾਦ,, ਗਲੋਬਲ ਅਰਥਚਾਰਿਆਂ ਤੇ ਜਮਹੂਰੀਅਤ ਲਈ ਗੰਭੀਰ ਖਤਰਾ ਹੈ। ਟਰੂਡੋ ਨੇ ਆਖਿਆ ਕਿ ਇਹ ਸਿਰਫ ਹਾਸ਼ੀਏ ਉੱਤੇ ਪਹੁੰਚੇ ਲੋਕ ਜਾਂ ਖਫਾ ਲੋਕ ਹੀ ਨਹੀਂ ਹਨ ਜਿਹੜੇ ਕੂੜ ਪ੍ਰਚਾਰ ਕਰਦੇ ਹਨ। ਸਗੋਂ ਦੇਸ਼ ਦੀਆਂ ਨੀਤੀਆਂ ਤੋਂ ਪਰੇਸ਼ਾਨ ਲੋਕ ਵੀ ਅਜਿਹੇ ਹਨ ਜਿਹੜੇ ਕੂੜ ਪ੍ਰਚਾਰ, ਪ੍ਰਾਪੇਗੰਡਾ ਤੇ ਸਾਈਬਰਵਾਰਫੇਅਰ ਰਾਹੀਂ ਦੇਸ਼ਾਂ ਦੇ ਅਰਥਚਾਰਿਆਂ ਨੂੰ ਤੇ ਸਾਡੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।
Ottawa
2….ਫੈਡਰਲ ਸਰਕਾਰ ਨੇ ਫਸਟ ਨੇਸ਼ਨਜ਼ ਦੇ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਬਾਰੇ ਮਨੁੱਖੀ ਅਧਿਕਾਰ ਟ੍ਰਿਿਬਊਨਲ ਦੇ ਹੁਕਮ ਨੂੰ ਬਰਕਰਾਰ ਰੱਖਣ ਵਾਲੇ ਸੰਘੀ ਅਦਾਲਤ ਦੇ ਫੈਸਲੇ ਵਿਰੁਧ ਅਪੀਲ ਕੀਤੀ ਸੀ, ਪਰ, ਹੁਣ ਸਰਕਾਰ ਨੇ, ਸ਼ਾਮਲ ਸਾਰੀਆਂ ਧਿਰਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਵਿੱਚ ਇਸ ਦੇ ਮੁਕੱਦਮੇ ਨੂੰ ਰੋਕਣ ਲਈ ਸਹਿਮਤੀ ਪ੍ਰਗਟਾਈ ਹੈ।
Newfoundland and Labrador
3… ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੀ ਚੀਫ ਮੈਡੀਕਲ ਅਧਿਕਾਰੀ ਨੇ ਘੋਸ਼ਣਾ ਕੀਤੀ ਹੈ ਕਿ ਸੂਬੇ ਅੰਦਰ ਕਿੰਡਰਗਾਰਟਨ ਤੋਂ ਤੀਜੇ ਗ੍ਰੇਡ ਤੱਕ ਦੇ ਬੱਚਿਆਂ ਨੂੰ ਹੁਣ ਸਕੂਲ ਵਿਚ ਕਲਾਸਰੂਮ ਦੇ ਅੰਦਰ ਹਰ ਸਮੇਂ ਮਾਸਕ ਪਾ ਕੇ ਰੱਖਣਾ ਜਰੂਰੀ ਹੋਵੇਗਾ। ਓਹਨਾਂ ਦਸਿਆ ਕਿ ਇਹ ਫੈਸਲਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ ਜੋ ਕਿ 1 ਨਵੰਬਰ ਤੋਂ ਲਾਗੂ ਹੋਵੇਗਾ।
Ottawa
4… ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ਼ ਲਈ ਕੋਵਿਡ-19 ਬੂਸਟਰ ਡੋਜ਼ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।ਕਮੇਟੀ ਦਾ ਕਹਿਣਾ ਹੈ ਕਿ M.R.N.A ਵੈਕਸੀਨ ਦੀ ਤੀਜੀ ਡੋਜ਼ ਉਨ੍ਹਾਂ ਨੂੰ ਦੇਣ ਦੀ ਪੇਸ਼ਕਸ਼ ਕੀਤੀ ਜਾਵੇਗੀ ਜਿਨ੍ਹਾਂ ਨੂੰ ਪਹਿਲੀਆਂ ਦੋ ਡੋਜ਼ਾਂ ਆਕਸਫੋਰਡ ਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਲੱਗੀਆਂ ਹੋਣਗੀਆਂ। N.A.C.I ਨੇ ਆਖਿਆ ਕੇ ਬੂਸਟਰ ਡੋਜ਼ ਉਨ੍ਹਾਂ ਫਰੰਟਲਾਈਨ ਹੈਲਥਕੇਅਰ ਵਰਕਰਜ਼ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀਆਂ ਪਹਿਲੀਆਂ ਦੋ ਡੋਜ਼ਾਂ ਦਰਮਿਆਨ ਮਾਮੂਲੀ ਅੰਤਰ ਸੀ। ਇਹ ਡੋਜ਼ ਉਨ੍ਹਾਂ ਬਾਲਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀ ਉਮਰ 70 ਤੇ 79 ਸਾਲ ਦਰਮਿਆਨ ਹੈ।
Toronto
5…. ਓਨਟਾਰੀਓ ਸਰਕਾਰ ਮੂਲਵਾਸੀ ਭਾਈਚਾਰਿਆਂ ਵਿੱਚ ਮੈਂਟਲ ਹੈਲਥ ਅਤੇ ਨਸ਼ਾਖੋਰੀ ਲਈ ਸਹਾਇਤਾ ਦੇ ਤੌਰ ‘ਤੇ 36 ਮਿਲੀਅਨ ਡਾਲਰ ਖਰਚਣ ਦੀ ਯੋਜਨਾ ਬਣਾ ਰਹੀ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਇਹਨਾਂ ਵਿਚੋਂ 20 ਮਿਲੀਅਨ ਡਾਲਰ ਰਿਹਾਇਸ਼ੀ ਸਕੂਲਾਂ ਦੇ ਬਚੇ ਹੋਏ ਲੋਕਾਂ ਦੀ ਸਹਾਇਤਾ ਲਈ ਵਰਤੇ ਜਾਣਗੇ ਤੇ ਬਾਕੀ 16 ਮਿਲੀਅਨ ਡਾਲਰ ਬੱਚਿਆਂ ਅਤੇ ਨੌਜਵਾਨਾਂ ਲਈ ਮੈਂਟਲ ਹੈਲਥ ਵਾਸਤੇ ਰੱਖੇ ਜਾ ਰਹੇ ਹਨ।
Toronto
6…ਕੈਨੇਡਾ ਦੇ ਟਰਾਂਸਪੋਰਟ ਮਿਿਨਸਟਰ ,ਓਮਰ ਅਲਘਬਰਾ ਨੇ, ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ‘ਤੇ ਇੱਕ ਨਿਊਜ਼ ਕਾਨਫਰੰਸ ਵਿੱਚ,, ਹਵਾਈ ਯਾਤਰੀਆਂ ਲਈ ਕੋਵਿਡ-19 ਟੀਕਾਕਰਨ ਦੀਆਂ ਜ਼ਰੂਰਤਾਂ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ, ਜੋ ਕਿ 30 ਅਕਤੂਬਰ,ਤੋਂ ਲਾਗੂ ਹੋਣ ਲਈ ਸੈੱਟ ਹਨ। ਓਹਨਾਂ ਦਸਿਆ ਕਿ ਓਹ ਲੋਕ ਜੋ ਜਰੂਰੀ ਸੇਵਾਵਾਂ ਲਈ ਹਵਾਈ ਯਾਤਰਾ ਕਰ ਰਹੇ ਹਨ ਓਹਨਾਂ ਨੂੰ ਫਿਲਹਾਲ ਅਸਥਾਈ ਤੌਰ ਉਤੇ ਟੀਕਾਕਰਣ ਤੋਂ ਛੋਟ ਦਿਤੀ ਗਈ ਹੈ।
Ontario
7……ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ, ਕਮੇਟੀ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸੁਰਜੀਤ ਸਿੰਘ ਭਿੱਟੇਵਾਦ ਦੀ ਅਗਵਾਈ ਹੇਠ ਕੈਨੇਡਾ ਦੌਰੇ ਤੇ ਆਇਆ ਸੀ, ਅਤੇ ਇਸ ਦੌਰੇ ਦਾ ਮੱਕਸਦ, ਵੱਖ ਵੱਖ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ, ਸਥਾਨਿੱਕ ਪੱਧਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਛਪਾਈ ਦੇ ਮਾਮਲੇ ਤੇ ਵਿਚਾਰ ਵਟਾਂਦਰਾ ਕਰਨਾ ਸੀ।ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ 23 ਅਗਸਤ ਦੀ ਮੀਟਿੰਗ ਵਿਚ, ਇਹ ਵਿਚਾਰ ਚਰਚਾ ਕੀਤੀ ਗਈ ਸੀ, ਕਿ ਕੈਨੇਡਾ, ਅਮਰੀਕਾ ਅਤੇ ਆਸਟਰੇਲੀਆ ਸਮੇਤ ਕੁੱਝ ਹੋਰ ਥਾਵਾਂ ਤੇ ਸਥਾਨਿੱਕ ਪੱਧਰ ਤੇ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਦੀ ਮੰਗ ਹੈ।
Scarborough
8…ਸਕਾਰਬਰੋ ਵਿੱਚ ਤੜ੍ਹਕੇ ਵਾਪਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ।ਪੁਲਿਸ ਨੂੰ ਸੁ਼ੱਕਰਵਾਰ ਤੜ੍ਹਕੇ 4:50 ਉੱਤੇ ਕੈਨੇਡੀ ਰੋਡ ਉੱਤੇ ਚੱਲੀ ਗੋਲੀ ਦੇ ਸਬੰਧ ਵਿੱਚ ਕਾਲ ਹਾਸਲ ਹੋਈ। ਮੌਕੇ ਉੱਤੇ ਪਹੁੰਚੇ ਪੈਰਾਮੈਡਿਕਸ ਨੂੰ ਇੱਕ ਵਿਅਕਤੀ, ਜ਼ਖ਼ਮੀ ਹਾਲਤ ਵਿੱਚ ਮਿਿਲਆ। ਉਸ ਨੂੰ ਗੋਲੀ ਲੱਗੀ ਹੋਈ ਸੀ। ਉਸ ਵਿਅਕਤੀ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ,ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਕੈਨੇਡੀ ਰੋਡ ਦੀ ਸਾਈਡਵਾਕ ਉੱਤੇ ਗੋਲੀ ਮਾਰੀ ਗਈ, ਪਰ ਉਹ ਨੇੜੇ ਸਥਿਤ ਗੈਸ ਸਟੇਸ਼ਨ ਤੱਕ ਭੱਜ ਕੇ ਜਾਣ ਵਿੱਚ ਸਫਲ ਹੋ ਗਿਆ ਤੇ ਉੱਥੋਂ ਹੀ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ।