ਬ੍ਰਿਟੇਨ: ਬ੍ਰਿਟੇਨ ਦੀ ਹੈਲਥ ਪ੍ਰੋਟੈਕਸ਼ਨ ਏਜੰਸੀ ਦੀ ਰਿਪੋਰਟ ਅਨੁਸਾਰ ਬ੍ਰਿਟੇਨ ਵਿੱਚ ਸੋਮਵਾਰ ਨੂੰ ਕੋਵਿਡ-19 ਸੰਕਰਮਣ ਦੇ 32,322 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਕੋਰੋਨਾ ਨਾਲ 57 ਮੌਤਾਂ ਦਰਜ ਹੋ ਚੁੱਕੀਆ ਹਨ, ਜਿਸ ਕਰਕੇ ਮੌਤਾਂ ਦੀ ਟੋਟਲ ਗਿਣਤੀ 141,862 ਹੋ ਗਈ ਹੈ। ਮਰਨ ਵਾਲਿਆਂ ‘ਚ ਸਿਰਫ ਉਹ ਲੋਕ ਹਨ ਜੋ ਆਪਣੇ ਪਹਿਲੇ ਸਕਾਰਾਤਮਕ ਟੈਸਟ ਦੇ 28 ਦਿਨਾਂ ਦੇ ਅੰਦਰ ਹੀ ਮਰ ਗਏ ।
ਦੱਸ ਦਈਏ ਕਿ ਪਿਛਲੇ ਇੱਕ ਹਫਤੇ ‘ਚ ਸੰਕਰਮਣ ਚਾਹੇ 16.6 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਪਰ ਮੌਤਾਂ ਦੀ ਗਿਣਤੀ ‘ਚ 8.2 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਰਤਮਾਨ ‘ਚ ਕੋਵਿਡ -19 ਦੇ 8,966 ਮਰੀਜ਼ ਹਸਪਤਾਲ ‘ਚ ਦਾਖਲ ਹਨ। ਬ੍ਰਿਿਟਸ਼ ਨੈਸ਼ਨਲ ਹੈਲਥ ਸਰਵਿਸ (ਐਨਐਚਐਸ) ਦੇ ਮੁਖੀ ਨੇ ਨਾਗਰਿਕਾਂ ਨੂੰ ਟੀਕਾਕਰਨ ਕਰਨ ਦੀ ਅਪੀਲ ਕੀਤੀ ਹੈ।
ਤਾਜਾ ਅੰਕੜਿਆਂ ਦੇ ਅਨੁਸਾਰ, ਯੂਕੇ ‘ਚ 12 ਸਾਲ ਤੇ ਇਸ ਤੋਂ ਵੱਧ ਉਮਰ ਦੇ 87 ਪ੍ਰਤੀਸ਼ਤ ਤੋਂ ਵੱਧ ਲੋਕਾਂ ਨੇ ਵੈਕਸੀਨ ਦੀ ਆਪਣੀ ਪਹਿਲੀ ਖੁਰਾਕ ਪ੍ਰਾਪਤ ਕਰ ਲਈ ਹੈ ਅਤੇ 79 ਪ੍ਰਤੀਸ਼ਤ ਤੋਂ ਵੱਧ ਲੋਕਾ ਨੇ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ।ਤੇ 17 ਪ੍ਰਤੀਸ਼ਤ ਤੋਂ ਜਿਆਦਾ ਲੋਕਾਂ ਨੇ ਕੋਰੋਨਵਾਇਰਸ ਵੈਕਸੀਨ ਦੀ ਤੀਜੀ ਖੁਰਾਕ ਪ੍ਰਾਪਤ ਕੀਤੀ ਹੈ।