ਨਵੀਂ ਦਿੱਲੀ : ਮੇਟਾ ਆਪਣੀ ਐਪ ਫੇਸਬੁੱਕ ਦੇ ਮੈਸੇਂਜਰ ਐਪ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਰੋਲਆਊਟ ਜਲਦ ਹੀ ਸ਼ੁਰੂ ਕਰਨ ਵਾਲਾ ਹੈ। ਇਹ ਐਂਡ-ਟੂ-ਐਂਡ ਐਨਕ੍ਰਿਪਸ਼ਨ ਇੱਕਲਾ ਵੌਇਸ ਤੇ ਵੀਡੀਓ ਕਾਲਾਂ ਤੇ ਲਾਗੂ ਹੈ। ਕੰਪਨੀ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਖੁਦ ਫੇਸਬੁੱਕ ਤੇ ਇਸ ਗੱਲ ਦਾ ਐਲਾਨ ਕਰਦਿਆ ਕਿਹਾ ਹੈ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ ਗਰੁੱਪ ਚੈਟ ,ਗਰੁੱਪ ਆਡੀਓ ਅਤੇ ਵੀਡੀਓ ਕਾਲ ਲਈ ਵੀ ਆਪਟ-ਇਨ ਕਰਨ ਜਾ ਰਹੀ ਹੈ। ਪਹਿਲਾਂ ਇਹ ਫੀਚਰ ਟੈਕਸਟ ਚੈਟਿੰਗ ਲਈ ਲਾਂਚ ਕੀਤਾ ਗਿਆ ਸੀ।
ਕੰਪਨੀ ਦੇ ਦੂਸਰੇ ਐਪ Whatsapp ਐਂਡ ਟੂ ਐਂਡ ਇਨਕ੍ਰਿਪਸ਼ਨ ਦਾ ਫੀਚਰ ਪਹਿਲਾਂ ਹੀ ਲਾਗੂ ਹੋ ਗਿਆ ਹੈ। ਵਟਸਐਪ ਨੇ ਵੀ ਗੂਗਲ ਡਰਾਈਵ ਅਤੇ ਹੋਰ ਥਾਵਾਂ ਤੇ ਆਪਣੇ ਬੈਕਅੱਪ ਨੂੰ ਐਂਡ-ਟੂ-ਐਂਡ ਵੀ ਐਨਕ੍ਰਿਪਟ ਕੀਤਾ।ਪਰ ਹੁਣ ਇਹ ਫੇਸਬੁੱਕ ਮੈਸੇਂਜਰ ਤੇ ਵੀ ਆ ਰਿਹਾ ਹੈ।ਦੱਸ ਦਈਏ ਕਿ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਤੇ ਲਿਿਖਆ ਹੈ ਕਿ ਉਹ ਐਨਕ੍ਰਿਪਸ਼ਨ ਨੂੰ ਵਿਆਪਕ ਤੌਰ ਤੇ ਲਾਗੂ ਕਰਕੇ ਬਹੁਤ ਹੀ ਖੁਸ਼ ਹਨ।