ਚੰਡੀਗੜ੍ਹ: ਨਵਜੋਤ ਸਿੱਧੂ ਨੇ ਅੱਜ ਫਿਰ ਟਵੀਟ ਕਰਕੇ ਇੱਕ ਵਾਰ ਫਿਰ ਪੰਜਾਬ ਤੇ ਚੜ੍ਹੇ ਕਰਜ਼ੇ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਹੈ ਕਿ ਅੱਜ ਪੰਜਾਬ ਭਾਰਤ ਦਾ ਸਭ ਤੋਂ ਜਿਆਦਾ ਕਰਜ਼ਾਈ ਸੂਬਾ ਹੈ।ਤੇ ਸਾਡੇ ਖਰਚੇ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਦੁਆਰਾ ਫ਼ੰਡ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸਲ ਮੁੱਦਿਆਂ ਨੂੰ ਪਟੜੀ ਤੋਂ ਨਾ ਉੱਤਰਨ ਦਿੱਤਾ ਜਾਵੇ, ਜਿਨ੍ਹਾਂ ਦਾ ਪਾਰਟੀ ਵਰਕਰ ਤੇ ਹਰ ਪੰਜਾਬੀ ਹੱਲ ਚਾਹੁੰਦਾ ਹੈ।
ਟਵੀਟਰ ਤੇ ਸਿੱਧੂ ਨੇ ਲਿਿਖਆ ਕਿ ਵਿੱਤੀ ਜਵਾਬਦੇਹੀ ਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ ਤੇ ਉਧਾਰ ਲੈਣਾ ਅੱਗੇ ਦਾ ਰਸਤਾ ਨਹੀਂ।ਅਤੇ ਟੈਕਸ ਦਾ ਪੈਸਾ ਕਰਜ਼ਿਆਂ ਦੇ ਨਿਬੇੜੇ ਲਈ ਨਹੀਂ ਸਗੋਂ ਵਿਕਾਸ ਦੇ ਰੂਪ ‘ਚ ਲੋਕਾਂ ਕੋਲ ਜਾਣਾ ਚਾਹੀਦਾ ਹੈ।ਤੇ ਵਿੱਤੀ ਰਿਪੋਰਟ ਨੂੰ ਹਰ ਮਹੀਨੇ ਜਨਤਕ ਕੀਤਾ ਜਾਵੇ।
ਦੱਸ ਦਈਏ ਕਿ ਨਵਜੋਤ ਸਿੱਧੂ ਪੰਜਾਬ ਦੇ ਅਹਿਮ ਮੁੱਦੇ ਉਠਾ ਰਹੇ ਹਨ।ਪਰ ਏਵੇ ਕਰਨ ਨਾਲ ਉਨ੍ਹਾਂ ਦੀ ਆਪਣੀ ਹੀ ਕਾਗਰਸ ਸਰਕਾਰ ਕਈ ਵਾਰ ਕਸੂਤੀ ਘਿਰ ਜਾਂਦੀ ਹੈ। ਸਿੱਧੂ ਨੇ ਕਿਹਾ ਕਿ ਉਹ ਮੁੱਦਿਆਂ ਦੀ ਸਿਆਸਤ ਕਰਦੇ ਹਨ। ਇਸ ਕਰਕੇ ਉਹ ਪੰਜਾਬੀਆਂ ਦੇ ਮੁੱਦੇ ਉਠਾ ਰਹੇ ਹਨ।