ਟੋਰਾਂਟੋ – ਕੈਨੇਡਾ ‘ਚ ਪੜ੍ਹਨ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਬੀਤੇ ਦਿਨ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਦੇ ਐਲਾਨ ਮੁਤਾਬਕ ਵਿਦੇਸ਼ੀ ਵਿਿਦਆਰਥੀਆਂ ਨੂੰ ਆਨਲਾਈਨ ਪੜ੍ਹਾਈ ਪੂਰੀ ਕਰਨ ਮਗਰੋਂ ਓਪਨ ਵਰਕ ਪਰਮਿਟ ਲੈਣ ਦਾ ਸੌਖਾ ਮੌਕਾ ਮਿਲੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਅਜੇ ਦੇਸ਼ ਤੇ ਵਿਦੇਸ਼ਾਂ ਵਿੱਚ ਸਫਰ ਕਰਨਾ ਸੁਰੱਖਿਅਤ ਨਹੀਂ ਹੈ ਇਸ ਕਰਕੇ ਕੈਨੇਡਾ ਵਿੱਚ ਮਾਨਤਾ ਪ੍ਰਾਪਤ ਵਿੱਦਿਅਕ ਅਦਾਰਿਆਂ ‘ਚ ਦਾਖਲਾ ਲੈ ਕੇ ਵਿਦੇਸ਼ਾਂ ਵਿੱਚ ਆਪਣੇ ਘਰਾਂ ਤੋਂ ਪੜ੍ਹਾਈ ਪੂਰੀ ਕਰਨ ਵਾਲੇ ਵਿਿਦਆਰਥੀਆਂ ਦੀ ਸਹੂਲਤ ਲਈ ਵਰਕ ਪਰਮਿਟ ਦੀਆਂ ਸ਼ਰਤਾਂ ਦਾ ਲਚਕਦਾਰ ਹੋਣਾ ਜ਼ਰੂਰੀ ਹੈ।
ਫਰੇਜਰ ਨੇ ਕਿਹਾ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਸਟੱਡੀ ਪਰਮਿਟ ਦੀ ਅਰਜੀ ਸਵੀਕਾਰ ਕਰਨ ਦੇ ਮਗਰੋਂ ਆਨਲਾਈਨ ਪੜ੍ਹਾਈ ਪੂਰੀ ਕਰਕੇ 31 ਅਗਸਤ, 2022 ਤੱਕ ਕੈਨੇਡਾ ‘ਚ ਆਉਣ ਵਾਲੇ ਵਿਿਦਆਰਥੀ ਆਪਣਾ ਓਪਨ ਵਰਕ ਪਰਮਿਟ ਲੈਣ ਦੇ ਯੋਗ ਸਮਝੇ ਜਾਣਗੇ।ਤੇ ਹੁਣ ਤੱਕ ਇਹ ਸਮਾਂ ਸੀਮਾ 31 ਦਸੰਬਰ 2021 ਤੱਕ ਸੀ। ਪਰ ਇਹਨਾ ਨਿਯਮਾਂ ‘ਚ ਕੀਤੀ ਇਕ ਵੱਖਰੀ ਸੋਧ ਦੇ ਅਨੁਸਾਰ ਕੈਨੇਡਾ ਦੇ ਓਪਨ ਵਰਕ ਪਰਮਿਟ ਲਈ ਯੋਗ ਨਾ ਹੋਣ ਵਾਲੇ ਵਿਿਦਆਰਥੀ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ‘ਚ ਵਰਕ ਪਰਮਿਟ ‘ਤੇ ਨਹੀਂ ਬੁਲਾ ਸਕਦੇ।