ਅੱਜ 4 ਦਸੰਬਰ ਨੂੰ ਸਿੰਘੂ ਬਾਰਡਰ ਉੱਤੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਵੱਲੋ ਐਮ.ਐਸ.ਪੀ. ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ।ਤੇ ਅਗਲੀ ਮੀਟਿੰਗ 7 ਤਾਰੀਖ ਨੂੰ 11-12 ਵਜੇ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨੀ ਕੇਂਦਰ ਸਰਕਾਰ ਨੇ ਕਿਸਾਨਾਂ ਕੋਲੋਂ ਪੰਜਾਬ ਮੈਂਬਰਾਂ ਦੇ ਨਾਂ ਮੰਗੇ ਸਨ। ਇਸ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਵਲੋਂ ਮੋਦੀ ਸਰਕਾਰ ਨਾਲ ਗੱਲਬਾਤ ਕਰਨ ਲਈ ਪੰਜ ਲੋਕਾਂ ਦੀ ਕਮੇਟੀ ਬਣਾਈ ਗਈ। ਇਸ 5 ਮੈਂਬਰੀ ਕਮੇਟੀ ਵਿੱਚ ਇਹ ਨਾਮ ਸ਼ਾਮਿਲ ਹਨ ,ਜੋ ਕਿ ਹੇਠ ਲਿਖੇ ਗਏ ਅਨੁਸਾਰ ਹਨ।
1.ਬਲਬੀਰ ਸਿੰਘ ਰਾਜੇਵਾਲ
2.ਸ਼ਿਵ ਕੁਮਾਰ ਕੱਕਾ
3.ਅਸ਼ੌਕ ਦਹਾਵਲੇ
4.ਗੁਰਨਾਮ ਸਿੰਘ ਚੜੂਨੀ
5.ਯੁੱਧਵੀਰ ਸਿੰਘ