ਇਹ ਇਕ ਬਹੁਤ ਹੀ ਪੁਰਾਣੀ ਤਕਨੀਕ ਹੈ ਜਿਸ ਰਾਹੀ ਸਲੀਪਲੈੱਸਨੈਸ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ। ਪੁਰਾਣੇ ਸਮੇ ਵਿੱੱਚ ਇਹ ਮੰਨਿਆਂ ਜਾਂਦਾ ਸੀ ਕਿ ਲਸਣ ਇਨਸਾਨ ਨੂੰ ਬੂਰੀ ਆਤਮਾ ਤੋਂ ਬਚਾਉਂਦਾ ਹੈ ਤੇ ਲਸਣ ਨੂੰ ਘਰ ਰੱਖਣ ਨਾਲ ਬੂਰੀ ਆਤਮਾ ਵੀ ਘਰ ਵਿੱਚ ਨਹੀਂ ਆਉਂਦੀ। ਰਾਤ ਨੂੰ ਸਿਰਹਾਣੇ ਥੱਲੇ ਲਸਣ ਦੀ ਕਲੀ ਰੱਖਣ ਨਾਲ ਨੀਂਦ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਹੀਂ ਆਉਦੀ ਤੇ ਬੂਰੇ ਸਪਨੇ ਵੀ ਨਹੀਂ ਆਉਦੇ।
ਲਸਣ ਵਿੱਚ ਜਿੰਕ ਭਰਪੂਰ ਮਾਤਰਾ ਵਿੱਚ ਪਾਈਆ ਜਾਦਾ ਹੈ ਜਿਸ ਨਾਲ ਦਿਮਾਗ ਵਿੱਚ ਇਕ ਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਕੁਝ ਦਿਨ ਤਾ ਇਸ ਦੀ ਬਦਬੂ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਪਰ ਕੁਝ ਦਿਨ ਬਾਅਦ ਇਸ ਦੀ ਆਦਤ ਹੋ ਜਾਂਦੀ ਹੈ। ਜੇ ਇਸ ਤਰ੍ਹਾ ਕਰਨ ਨਾਲ ਰਾਤ ਭਰ ਚੰਗੀ ਨੀਂਦ ਆ ਜਾਵੇ ਤਾਂ ਇਸ ਤੋਂ ਵਧੀਆ ਗੱਲ ਹੋਰ ਕੋਈ ਹੋ ਹੀ ਨਹੀਂ ਸਕਦੀ। ਬੱਚਿਆਂ ਦੇ ਸਿਰਹਾਣੇ ਥੱਲੇ ਲਸਣ ਰੱਖ ਕੇ ਸੋਣ ਨਾਲ ਬੱਚੇ ਰਾਤ ਨੂੰ ਘਬਰਾ ਕੇ ਨਹੀ ਉੱਠਣਗੇ ।ਚੈਨ ਦੀ ਨੀਦ ਲੈਣ ਲਈ ਪੀਓ ਇਹ ਲਸਣ ਵਾਲਾ ਦੁੱਧ ।
ਸਮੱਗਰੀ : -ਇਕ ਗਲਾਸ ਦੁੱਧ ਦਾ
-ਇਕ ਲਸਣ ਦੀ ਕਲੀ
-ਇਕ ਚਮਚ ਸ਼ਹਿਦ
ਬਣਾਉਣ ਦਾ ਤਰੀਕਾ : -ਇਕ ਪੈਨ ਵਿੱਚ ਛਿੱਲੀ ਹੋਈ ਲਸਣ ਤੇ ਦੁੱਧ ਨੂੰ ਮਿਲਾ ਕੇ ਚੰਗੀ ਤਰ੍ਹਾ ਗਰਮ ਕਰੋ।
-ਇਸ ਨੂੰ ਤਿੰਨ ਮਿੰਟ ਤੱਕ ਉਬਾਲੋ ।
– ਇਹ ਲਸਣ ਵਾਲੇ ਦੁੱਧ ਨੂੰ ਸੌਣ ਤੋਂ 30 ਮਿੰਟ ਪਹਿਲਾਂ ਪੀਓ।