ਓਨਟਾਰੀਓ ਸਰਕਾਰ ਲੋਕਾਂ ਨੂੰ ਆਪਣੇ ਇਕੱਠਾਂ ਨੂੰ ਛੋਟਾ, ਸੁਰੱਖਿਅਤ ਅਤੇ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰਨ ਦੀ ਤਾਕੀਦ ਕਰਦੇ ਹੋਏ ਟੀਕਾਕਰਨ ਦੇ ਵਧੇਰੇ ਮਜ਼ਬੂਤ ਉਪਾਅ ਪੇਸ਼ ਕਰ ਰਹੀ ਹੈ।
ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਪ੍ਰੈੱਸ ਕਾਨਫਰੰਸ ਵਿੱਚ ਚੇਤਾਵਨੀ ਦਿੱਤੀ ਕਿ ਸੂਬੇ ਵਿੱਚ ਕੋਵਿਡ-19 ਦੇ ਰੋਜ਼ਾਨਾ ਵੱਧਦੇ ਨਵੇਂ ਕੇਸ ਦਰਜ ਹੋਣ ਤੋਂ ਬਾਅਦ ਆਉਣ ਵਾਲੇ ਮਹੀਨੇ “ਬਹੁਤ ਚੁਣੌਤੀਪੂਰਨ” ਹੋਣਗੇ।
ਪ੍ਰੋਵਿੰਸ 4 ਜਨਵਰੀ, 2022 ਤੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਓਨਟਾਰੀਓ ਵਾਸੀਆਂ ਲਈ ਬੂਸਟਰ ਸ਼ਾਟ ਖੋਲ੍ਹ ਰਿਹਾ ਹੈ। ਕਿਉਂਕਿ ਬੂਸਟਰ ਸ਼ਾਰਟ ਓਮਿਕਰੋਨ ਲਈ ਵੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ, ਸੋ ਇਸ ਲਈ ਓਂਟਾਰੀਓ ਨਿਵਾਸੀਆਂ ਨੂੰ ਸੁਰੱਖਿਅਤ ਕਰਨ ਦੇ ਲਈ ਸਰਕਾਰ ਵੱਲੋਂ ਇਹ ਉਪਾਅ ਕੀਤੇ ਜਾ ਰਹੇ ਹਨ।