ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ਭਰ ਦੇ ਦੇਸ਼ਾਂ ਵਿੱਚ ਸਥਿਤੀ ਖਰਾਬ ਕਰ ਦਿੱਤੀ ਹੈ। ਬ੍ਰਿਟੇਨ ‘ਚ ਮਹਾਂਮਾਰੀ ਦੇ ਇਸ ਨਵੇ ਰੂਪ ਦੇ ਕਾਰਨ, ਇੱਕ ਹਫ਼ਤੇ ‘ਚ ਲਗਭਗ 48 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਬ੍ਰਿਿਟਸ਼ ਹੈਲਥ ਸਰਵਿਸ ਦੇ ਮਤੁਬਾਕ , ਇਸ ਸਮੇਂ ਦੌਰਾਨ ਲੰਡਨ ‘ਚ ਹਰ 20ਵਾਂ ਵਿਅਕਤੀ ਸੰਕਰਮਿਤ ਹੋਇਆ ਹੈ। ਦੂਜੇ ਪਾਸੇ ਫਰਾਂਸ ‘ਚ ਪਿਛਲੇ 24 ਘੰਟਿਆ ਵਿਚ ਕੋਰੋਨਾ ਸੰਕ੍ਰਮਣ ਦੇ ਰਿਕਾਰਡ ‘ਚ 100,000 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇੱਕ ਦਿਨ ਪਹਿਲਾਂ ਇੱਥੇ ਕੋਵਿਡ -19 ਦੇ ਲਗਭਗ 94 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ।
ਹਸਪਤਾਲਾਂ ਵਿੱਚ ਵਧੇ ਮਰੀਜ਼ਾਂ ਨੇ ਕ੍ਰਿਸਮਿਸ ਦੀ ਖੁਸ਼ੀ ਨੂੰ ਕੀਤਾ ਭੰਗ
ਫਰਾਂਸ ਵਿੱਚ ਕੋਵਿਡ-19 ਤੇ ਓਮੀਕਰੋਨ ਦੇ ਵਧਦੇ ਮਾਮਲਿਆਂ ਨਾਲ ਇਕ ਵਾਰ ਫਿਰ ਹਸਪਤਾਲਾਂ ਤੇ ਦਬਾਅ ਵੀ ਵਧ ਰਿਹਾ ਹੈ। ਇਕ ਰਿਪੋਰਟ ਮੁਤਾਬਕ ,ਨਵੇ ਮਾਮਲਿਆ ‘ਚ ਜ਼ਿਆਦਾਤਰ ਅਜਿਹੇ ਮਰੀਜ਼ ਹਨ ਜਿਨ੍ਹਾਂ ਨੇ ਵੈਕਸੀਨ ਦੀ ਖੁਰਾਕ ਨਹੀਂ ਲਈ। ਕ੍ਰਿਸਮਸ ਤੇ ਹਸਪਤਾਲਾਂ ਨੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਪਰ ਲੋਕ ਆਪਣੇ ਅਜ਼ੀਜ਼ਾਂ ਦੇ ਲਈ ਉਦਾਸ ਨਜ਼ਰ ਆਏ।