ਕਨੌਜ ਵਿੱਚ ਤੀਜੇ ਦਿਨ ਜੀਐੱਸਟੀ ਇੰਟੈਲੀਜੈਂਸ ਅਤੇ ਇਨਕਮ ਟੈਕਸ ਵਿਭਾਗ ਦੇ ਡਾਇਰੈਕਟੋਰੇਟ ਜਨਰਲ ਦੀ ਅਗਵਾਈ ਵਿਚ ਹੋਈ ਕਾਰਵਾਈ ਦੌਰਾਨ 110 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਅਤੇ 275 ਕਿਲੋ ਸੋਨਾ ਤੇ ਚਾਂਦੀ ਬਰਾਮਦ ਹੋਈ ਹੈ।
ਫਿਲਹਾਲ ਮਸ਼ੀਨਾਂ ਨਾਲ ਨੋਟ ਗਿਣਨ ਦਾ ਕੰਮ ਚੱਲ ਰਿਹਾ ਹੈ, ਇਹ ਰਕਮ ਹੋਰ ਵਧ ਸਕਦੀ ਹੈ। ਅਸਲ ਵਿੱਚ ਟੈਕਸ ਚੋਰੀ ਕਰਨ ਦੇ ਸ਼ੱਕ ਵਿਚ ਡੀਜੀਜੀਆਈ ਦੀਆਂ ਟੀਮਾਂ ਨੇ ਬੁੱਧਵਾਰ ਨੂੰ ਕਾਨਪੁਰ ਵਿਚ ਗਣਪਤੀ ਟਰਾਂਸਪੋਰਟ ਦੇ ਸਥਾਨ ਤੇ ਛਾਪਾ ਮਾਰਿਆ ਇੱਥੋਂ ਮਿਲੇ ਕੁਝ ਸੁਰਾਗਾਂ ਦੇ ਆਧਾਰ ਤੇ ਪਰਫਿਊਮ ਵਪਾਰੀ ਪਿਯੂਸ਼ ਜੈਨ ਦੇ ਕਾਨਪੁਰ, ਕਨੌਜ, ਗੁਜਰਾਤ ਅਤੇ ਮੁੰਬਈ ਵਿਖੇ ਸਥਿਤ ਘਰ ਅਤੇ ਪੈਟਰੋਲ ਪੰਪ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਕਾਨਪੁਰ ਵਿੱਚ ਮਿਲੀ ਰਕਮ ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਡੀਜੀਜੀ ਆਈ ਦੀ ਟੀਮ ਨੇ ਪਿਊਸ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਹੁਣ ਕਨੌਜ ਦੇ ਮੁਹੱਲੇ ਵਿੱਚ ਨੋਟਾਂ ਨਾਲ ਭਰੀਆਂ ਅੱਠ ਬੋਰੀਆਂ ਬਰਾਮਦ ਹੋਈਆਂ ਸਨ।
ਤੀਜੇ ਦਿਨ ਦੀ ਛਾਪੇਮਾਰੀ ਤੋਂ ਬਾਅਦ ਪਿਯੂਸ਼ ਜੈਨ ਦੇ ਜੱਦੀ ਘਰ ਅਤੇ ਗੁਆਂਢ ਦੇ ਹੋਰ ਘਰਾਂ ਤੇ ਗੁਦਾਮਾਂ ਤੇ ਵੀ ਛਾਪੇਮਾਰੀ ਕੀਤੀ ਗਈ। ਜੱਦੀ ਘਰ ਦੀਆਂ ਕੰਧਾਂ ਫ਼ਰਸ਼ ਤੇ ਬੇਸਮੈਂਟ ਵਿੱਚੋਂ 110 ਕਰੋੜ ਰੁਪਏ ਨਗਦ, ਢਾਈ ਸੌ ਕਿਲੋ ਚਾਂਦੀ ਤੇ ਪੱਚੀ ਕਿਲੋ ਸੋਨਾ ਬਰਾਮਦ ਹੋਇਆ। ਬੈੱਡਰੂਮ ਵਿਚ ਬਣੀ ਦੀਵਾਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਰਕਮ ਮਿਲੀ ਹੈ, ਪੌੜੀਆਂ ਦੇ ਅੰਦਰ ਬਣੇ ਮੋਹਰੀ ਤੋਂ ਵੀ ਪੈਸੇ ਮਿਲੇ।
ਮੰਨਿਆ ਜਾ ਰਿਹੈ ਕਿ ਨਗਦੀ ਸੋਨਾ ਅਤੇ ਚੰਦਨ ਦਾ ਤੇਲ ਮਿਲਾ ਕੇ ਹੁਣ ਤਕ ਇੱਕ ਹਜ਼ਾਰ ਕਰੋੜ ਦੇ ਕਰੀਬ ਸੰਪਤੀ ਬਰਾਮਦ ਹੋ ਚੁੱਕੀ ਹੈ। ਦੀਵਾਰਾਂ ਨੂੰ ਤੋੜਨ ਦੇ ਲਈ ਦੱਸ ਮਜ਼ਦੂਰ ਲਾਏ ਹੋਏ ਸਨ। ਦਰਵਾਜ਼ੇ ਖੋਲ੍ਹਣ ਲਈ ਡੁਪਲੀਕੇਟ ਚਾਬੀਆਂ ਬਣਾਉਣ ਲਈ ਪੰਜ ਕਾਰੀਗਰ ਲੱਗੇ ਹੋਏ ਨੇ, ਹੁਣ ਤੱਕ ਦੀ ਜਾਂਚ ਵਿੱਚ ਮਿਲੇ ਨੋਟਾਂ ਦੀ ਗਣਤੀ ਘਰ ਦੀ ਦੂਜੀ ਮੰਜ਼ਿਲ ਤੇ ਚੱਲ ਰਹੀ ਹੈ।