ਓਮੇਗਾ-3 ਫੇਟੀ ਅੇਸਿਡ ਇੱਕ ਅਜਿਹਾ ਪੋਸ਼ਕ ਤੱਤ ਹੈ ਜੋ ਸਰੀਰ ਦੇ ਲਈ ਬਹੁਤ ਫਾਇਦੇ ਹੁੰਦਾ ਹੈ।ਰੋਗਾਂ ਨਾਲ ਲੜਨ ਦੀ ਸਮਰੱਥਾ ਵਿਕਸਿਤ ਕਰਨ ਲਈ ਓਮੇਗਾ-3 ਫੇਟੀ ਅੇਸਿਡ ਵੀ 3 ਪ੍ਰਕਾਰ ਦੇ ਹੁੰਦੇ ਹਨ। ਜਿਹਨਾਂ ਚੋ ALA ਓਮੇਗਾ ਪੌਦਿਆਂ ਵਿੱਚ ਹੁੰਦਾ ਹੈ। ਦੂਜਾ DHA ਤੇ ਤੀਜਾ EPA ਓਮੇਗਾ ਪਸ਼ੂ ਖਾਦ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ। ਇਹ ਤਿੰਨੇ ਤਰ੍ਹਾਂ ਦੇ ਓਮੇਗਾ ਸਰੀਰ ਲਈ ਬਹੁਤ ਜਰੂਰੀ ਹੈ ਹਾਲਾਂਕਿ ਇਹਨਾਂ ਵਿੱਚ ਸਭ ਤੋਂ ਜਰੂਰੀ ਓਮੇਗਾ-3 ਫੈਟੀ ਐਸਿਡ ਨੇ। ਆਓ ਜਾਣਦੇ ਹਾਂ ਓਮੇਗਾ-3 ਫੈਟੀ ਐਸਿਡ ਤੋਂ ਸਰੀਰ ਨੂੰ ਮਿਲਣ ਵਾਲੇ ਲਾਭ ਤੇ ਕੁਦਰਤੀ ਸ੍ਰੋਤ
ਓਮੇਗਾ-3 ਫੈਟੀ ਐਸਿਡ ਦੇ ਕੁਦਰਤੀ ਸ੍ਰੋਤ
1. ਓਮੇਗਾ-3 ਐਸਿਡ ਲਈ ਡਾਈਟ ਵਿੱਚ ਅੰਡੇ ਜਰੂਰ ਸ਼ਾਮਲ ਕਰੋ।ਕਿਉਕ ਅੰਡੇ ਵਿੱਚ ਪ੍ਰੋਟੀਨ, ਵਿਟਾਮਿਨ ਤੇ ਓਮੇਗਾ-3 ਐਸਿਡ ਹੁੰਦਾ ਹੈ।
2. ਅਲਸੀ ਦੇ ਬੀਜਾਂ ਵਿੱਚ ਕਾਫੀ ਮਾਤਰਾ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਅਲਸੀ ‘ਚ ਕਈ ਹੋਰ ਵੀ ਕਈ ਪੋਸ਼ਕ ਤੱਤ ਜਿਹੇ ਵਿਟਾਮਿਨ ਈ ਤੇ ਮੈਗਨੀਸ਼ੀਅਮ ਵੀ ਹੁੰਦੇ ਹਨ।
3. ਓਮੇਗਾ-3 ਫੈਟੀ ਐਸਿਡ ਦਾ ਵਧੀਆ ਸ੍ਰੋਤ ਅਖਰੋਟ ਵੀ ਹੈ। ਆਪਣੀ ਡਾਈਟ ਵਿੱਚ ਅਖਰੋਟ ਸ਼ਾਮਲ ਕਰੋ। ਅਖਰੋਟ ਵਿੱਚ ਪੋਸ਼ਕ ਕੌਪਰ, ਵਿਟਾਮਿਨ ਈ ਤੇ ਮੈਗਨੀਸ਼ੀਅਮ ਜਿਹੇ ਤੱਤ ਵੀ ਹੁੰਦੇ ਹਨ।
4. ਸੋਇਆਬੀਨ ਵਿੱਚ ਓਮੇਗਾ-3 ਤੇ ਓਮੇਗਾ-6 ਦੋਨੋਂ ਹੀ ਹੁੰਦੇ ਹਨ। ਸੋਇਆਬੀਨ ਵਿੱਚ ਪ੍ਰੋਟੀਨ, ਫੋਲੇਟ, ਮੈਗਨੀਸ਼ੀਅਮ ਤੇ ਪੋਟਾਸ਼ੀਅਮ, ਫਾਈਬਰ ਤੇ ਵਿਟਾਮਿਨ ਹੁੰਦੇ ਹਨ।
5. ਮੱਛੀ- ਸੈਲਮਨ ਮੱਛੀ ਓਮਗਾ-3 ਦਾ ਸਭ ਤੋਂ ਵਧੀਆ ਸ੍ਰੋਤ ਮੰਨਿਆ ਗਿਆ ਹੈ। ਓਮੇਗਾ-3 ਵਿੱਚ ਪ੍ਰੋਟੀਨ, ਵਿਟਾਮਿਨ ਬੀ-5, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦਾ ਹੈ। ਟੂਨਾ ਨਾ ਦੀ ਮੱਛੀ ‘ਚ ਸਭ ਤੋਂ ਵੱਧ ਓਮੇਗਾ-3 ਹੁੰਦਾ ਹੈ।
6. ਹਰੀ ਸਬਜ਼ੀਆਂ- ਸ਼ਾਕਾਹਾਰੀ ਲੋਕਾਂ ਦੇ ਲਈ ਓਮੇਗਾ-3 ਫੈਟੀ ਐਸਿਡ ਦਾ ਵਧੀਆ ਸ੍ਰੋਤ ਹਰੀਆਂ ਸਬਜ਼ੀਆਂ ਹਨ। ਆਪਣੇ ਖਾਣੇ ਵਿੱਚ ਪਾਲਕ ਤੇ ਸਾਗ ਸ਼ਾਮਲ ਕਰੋ।
ਓਮੇਗਾ-3 ਫੈਟੀ ਐਸਿਡ ਦੇ ਫਾਇਦੇ
1. ਚਮੜੀ ਨੂੰ ਮੁਲਾਇਮ ਬਣਾਉਣ, ਝੁਰੜੀਆਂ ਹਟਾਉਣ, ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਓਮੇਗਾ-3 ਫੈਟੀ ਐਸਿਡ ਬਹੁਤ ਹੀ ਲਾਭਕਾਰੀ ਹੁੰਦਾ ਹੈ।
2. ਓਮੇਗਾ -3 ਪ੍ਰੈਗਨੈਂਸੀ ਵਿੱਚ ਬੱਚੇ ਤੇ ਮਾਂ ਨੂੰ ਨਿਰੋਗੀ ਬਣਾਉਣ ਲਈ ਕੰਮ ਕਰਦਾ ਹੈ।ਕਿਉਕਿ ਇਸ ਨਾਲ ਬੱਚੇ ਦੇ ਸਰੀਰ ਤੇ ਮੱਥੇ ਦਾ ਵਿਕਾਸ ਠੀਕ ਤਰ੍ਹਾਂ ਹੁੰਦਾ ਹੈ।
3. ਦਿਲ ਦੇ ਸੰਬੰਧੀ ਰੋਗਾਂ ਨੂੰ ਦੂਰ ਕਰਨ ਲਈ ਓਮੇਗਾ-3 ਫੈਟੀ ਐਸਿਡ ਵੀ ਬਹੁਤ ਜਰੂਰੀ ਹੈ।
4. ਇਹ ਵਜਨ ਘਟਾਉਣ ਤੇ ਮੋਟਾਪਾ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
5. ਸਰੀਰ ‘ਚ ਰੋਗ ਰੋਧਕ ਸਮਰੱਥਾ ਨੂੰ ਮਜਬੂਤ ਬਣਾਉਣ ਲਈ ਓਮੇਗਾ-3 ਫੈਟੀ ਐਸਿਡ ਵੀ ਜਰੂਰੀ ਹੈ।
6. ਕੈਂਸਰ ਰੋਕਣ ਵਿੱਚ ਅਸਰਦਾਇਕ ਹੈ ਓਮੇਗਾ-3 ਫੈਟੀ ਐਸਿਡ।