ਅਮਰੀਕਾ ‘ਚ ਇੱਕ ਪ੍ਰਮੁੱਖ ਮੁਸਲਿਮ ਨਾਗਰਿਕ ਸੁਤੰਤਰਤਾ ਸੰਗਠਨ (ਸੀਏਆਈਆਰ) ਨੇ ਟੇਸਲਾ ਮੋਟਰਜ਼ ਦੇ ਸੀਈਓ ਏਲਨ ਮਸਕ ਨੂੰ ਚੀਨ ਦੇ ਸ਼ਿਨਜਿਆਂਗ ਖੇਤਰ ‘ਚ ਹਾਲ ਹੀ ਵਿੱਚ ਖੋਲ੍ਹੇ ਗਏ ਸ਼ੋਅਰੂਮ ਨੂੰ ਬੰਦ ਕਰਨ ਲਈ ਕਿਹਾ ਹੈ।
ਸੰਗਠਨ ਨੇ ਕਿਹਾ ਕਿ ਸ਼ਿਨਜਿਆਂਗ ‘ਚ ਕੋਈ ਵੀ ਅਮਰੀਕੀ ਕਾਰਪੋਰੇਸ਼ਨ ਕਾਰੋਬਾਰ ਨਹੀਂ ਕਰ ਰਹੀ ਹੈ, ਇਸ ਕਰਕੇ ਟੇਸਲਾ ਨੂੰ ਵੀ ਚੀਨ ਦੇ ਉਈਗਰ ਮੁਸਲਮਾਨਾਂ ਤੇ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ‘ਚ ਆਪਣਾ ਸ਼ੋਅਰੂਮ ਵੀ ਬੰਦ ਕਰਨਾ ਚਾਹੀਦਾ ਹੈ। ਸੀਏਆਈਆਰ ਨੇ ਕਿਹਾ ਕਿ ਸ਼ਿਨਜਿਆਂਗ ਇੱਕ ਅਜਿਹਾ ਖੇਤਰ ਹੈ ਜੋ ਇੱਕ ਧਾਰਮਿਕ ਤੇ ਨਸਲੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਕੇ ਕਤਲੇਆਮ ਦੀ ਮੁਹਿੰਮ ਚਲਾ ਰਿਹਾ ਹੈ।
ਉਨ੍ਹਾ ਨੇ ਕਿਹਾ ਕਿ ਟੇਸਲਾ ਨੂੰ ਨਸਲਕੁਸ਼ੀ ਲਈ ਆਰਥਿਕ ਸਹਾਇਤਾ ਦੀ ਮਾਤਰਾ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਅਮਰੀਕਾ ਸਥਿਤ ਟੇਸਲਾ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਤੇ ਘੋਸ਼ਣਾ ਦੇ ਨਾਲ ਸ਼ਿਨਜਿਆਂਗ ਦੀ ਰਾਜਧਾਨੀ ਉਰੂਮਕੀ ‘ਚ ਇੱਕ ਸ਼ੋਅਰੂਮ ਖੋਲ੍ਹਿਆ ਹੈ।
ਮੀਡੀਆ ਰਿਪੋਰਟਾਂ ਮਤੁਬਾਕ, ਟੇਸਲਾ ਨੂੰ ਸ਼ਿਨਜਿਆਂਗ ਦੀ ਰਾਜਧਾਨੀ ਉਰੂਮਕੀ ‘ਚ ਇੱਕ ਸ਼ੋਅਰੂਮ ਚਲਾਉਣਾ ਸ਼ੁਰੂ ਕਰਨ ਤੋਂ ਬਾਅਦ ਵਿਆਪਕ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤੋਂ ਵੀ ਪਹਿਲਾਂ ਅਮਰੀਕੀ ਸੰਸਦ ਮੈਂਬਰਾਂ ਨੇ ਚੀਨ ਉੱਤੇ 1.8 ਮਿਲੀਅਨ ਉਈਗਰ, ਕਜ਼ਾਕ, ਕਿਰਗਿਜ਼ ਤੇ ਹੋਰ ਮੁਸਲਿਮ ਘੱਟ ਗਿਣਤੀ ਸਮੂਹਾਂ ਦੇ ਮੈਂਬਰਾਂ ਨੂੰ ਗੈਰ-ਪ੍ਰਵਾਸੀ ਵਜੋਂ ਕੈਦ ਕਰਨ ਦਾ ਦੋਸ਼ ਲਗਾਇਆ ਸੀ। ਜੁਡੀਸ਼ੀਅਲ ਮਾਸ ਇੰਟਰਨਮੈਂਟ ਕੈਂਪਾਂ ਵਿੱਚ ਉਨ੍ਹਾਂ ਨੂੰ ਕੱਪੜੇ, ਇਲੈਕਟ੍ਰੋਨਿਕਸ, ਭੋਜਨ ਉਤਪਾਦਾਂ, ਜੁੱਤੀਆਂ, ਚਾਹ ਤੇ ਹੋਰ ਉਤਪਾਦਾਂ ਨੂੰ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ।
ਉੱਧਰ, ਬੀਜਿੰਗ ਨੇ ਸ਼ਿਨਜਿਆਂਗ ‘ਚ ਦੁਰਵਿਵਹਾਰ ਵਿੱਚ ਸ਼ਾਮਲ ਹੋਣ ਦੇ ਸਾਰੇ ਦੋਸ਼ਾਂ ਨੂੰ ਵਾਰ-ਵਾਰ ਖਾਰਜ ਕੀਤਾ ਹੈ। ਜਿਸ ਦੌਰਾਨ, ਵ੍ਹਾਈਟ ਹਾਊਸ ਨੇ ਨਿੱਜੀ ਕੰਪਨੀਆਂ ਨੂੰ ਸ਼ਿਨਜਿਆਂਗ ‘ਚ ਚੀਨ ਦੁਆਰਾ ਮਨੁੱਖੀ ਅਧਿਕਾਰਾਂ ਦੇ ਘਾਣ ਅਤੇ ਨਸਲਕੁਸ਼ੀ ਦਾ ਵਿਰੋਧ ਕਰਨ ਦੀ ਅਪੀਲ ਵੀ ਕੀਤੀ ਹੈ।