ਚੀਨ ਦੇ ਉਈਗਰ ਮੁਸਲਮਾਨਾਂ ਤੇ ਅੱਤਿਆਚਾਰ ਲਗਾਤਾਰ ਸਾਹਮਣੇ ਆ ਰਹੇ ਹਨ।ਅਜਿਹਾ ਉਈਗਰ ਤੇ ਅੱਤਿਆਚਾਰ ਦਾ ਹੁਣ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਤਕਰੀਬਨ ਚਾਰ ਸਾਲ ਪਹਿਲਾ ਚੀਨ ਦੇ ਪੱਛਮੀ ਸ਼ਿਨਜਿਆਂਗ ਖੇਤਰ ਵਿੱਚ ਇਕ ਮਹਿਲਾ ਨੂੰ ਅੱਧੀ ਰਾਤ ਨੂੰ ਉਸਦੇ ਘਰ ਤੋਂ ਅਗਵਾ ਕਰ ਲਿਆ ਗਿਆ ਸੀ।ਇਸ ਮਹਿਲਾ ਤੇ ਇਹ ਦੋਸ਼ ਲਗਾਏ ਗਏ ਕਿ ਉਹ ਗੁਆਂਢ ਵਿੱਚ ਕੁਝ ਬੱਚਿਆਂ ਨੂੰ ਧਾਰਮਿਕ ਸਿੱਖਿਆ ਪ੍ਰਦਾਨ ਕਰਦੀ ਹੈ ਤੇ ਉਸ ਨੇ ਕੁਰਾਨ ਦੀਆਂ ਕੁਝ ਕਾਪੀਆਂ ਵੀ ਲੁਕਾਈਆਂ ਹਨ ਅਤੇ ਹੁਣ ਇਸ ਮਹਿਲਾ ਨੂੰ ਚਾਰ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਦੀ ਜਾਣਕਾਰੀ ਰੇਡੀਓ ਫ੍ਰੀ ਏਸ਼ੀਆ ਨੇ ਦਿੱਤੀ।
ਆਰ.ਐੱਫ.ਏ. ਦੀ ਰਿਪੋਰਟ ਅਨੁਸਾਰ ਇਸ ਮਹਿਲਾ ਦਾ ਨਾ ਹਸੀਅਤ ਅਹਿਮਤ (57) ਹੈ। ਉਹ ਸ਼ਿਨਜਿਆਂਗ ਦੇ ਮਾਨਸ ਕਾਊਂਟੀ ਦੀ ਰਹਿਣ ਵਾਲੀ ਹੈ। ਮਈ 2017 ਵਿੱਚ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ। ਜਾਣਕਾਰੀ ਅਨੁਸਾਰ ਪੁਲਸ ਅੱਧੀ ਰਾਤ ਨੂੰ ਹਸੀਅਤ ਦੇ ਘਰ ਦਾਖਲ ਹੋਈ ਤੇ ਉਸ ਦੇ ਚਿਹਰੇ ਤੇ ਇਕ ਕਾਲਾ ਨਕਾਬ ਪਹਿਣਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਹਸੀਅਤ ਨੂੰ ਨਾ ਹੀ ਬਾਕੀ ਕੱਪੜੇ ਪਹਿਣਨ ਦਿੱਤੇ । ਮਾਨਸ ਕਾਊਂਟੀ ਕੋਰਟ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਹਿਲਾ ਨੂੰ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਇਹ ਸਜ਼ਾ ਬੱਚਿਆਂ ਨੂੰ ਕੁਰਾਨ ਪੜ੍ਹਾਉਣ ਅਤੇ ਕੁਰਾਨ ਦੀਆਂ ਦੋ ਕਾਪੀਆਂ ਲੁਕਾਉਣ ਦੇ ਕਾਰਨ ਦਿੱਤੀ ਗਈ।
ਹਸੀਅਤ ਦੀ ਗ੍ਰਿਫਤਾਰੀ ਤੋਂ 9 ਸਾਲ ਪਹਿਲੇ ਉਨ੍ਹਾਂ ਦੇ ਪਤੀ ਨੂੰ ਵੱਖਵਾਦ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਤੇ 2009 ਵਿੱਚ ਉਸਦੇ ਪਤੀ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਸੀ। ਹਸੀਅਤ ਆਪਣੀ ਸਿਹਤ ਦੇ ਸਬੰਧੀ ਕਾਰਨਾਂ ਦੇ ਚੱਲਦੇ ਆਪਣੀ ਗ੍ਰਿਫਤਾਰੀ ਤੋਂ 2 ਸਾਲ ਪਹਿਲੇ ਹੀ ਬੱਚਿਆਂ ਨੂੰ ਪੜ੍ਹਾਉਣਾ ਬੰਦ ਕਰ ਚੁੱਕੀ ਸੀ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹਸੀਅਤ ਹਮੇਸ਼ਾ ਜਨਤਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਪਰਹੇਜ਼ ਕਰਦੀ ਹੈ। ਚੀਨੀ ਅਧਿਕਾਰੀਆਂ ਨੇ ਕਥਿਤ ਤੌਰ ਤੇ ‘ਧਾਰਮਿਕ ਅੱਤਵਾਦ’ ਤੇ ‘ਅੱਤਵਾਦੀ ਗਤੀਵਿਧੀਆਂ’ ਨੂੰ ਰੋਕਣ ਦੇ ਲਈ ਸ਼ਿਨਜਿਆਂਗ ਵਿੱਚ ਕਈ ਉਈਗਰ ਵਪਾਰੀਆਂ, ਬੁੱਧੀਜੀਵੀਆਂ ਤੇ ਸੰਸਕ੍ਰਿਤੀਕ ਤੇ ਧਾਰਮਿਕ ਹਸਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਚੀਨ ਨੇ ਲੱਖਾਂ ਹੀ ਉਈਗਰ ਮੁਸਲਮਾਨਾਂ ਨੂੰ 2017 ਵਿੱਚ ਸ਼ਿਨਜਿਆਂਗ ‘ਚ ਬਣੇ ਡਿਟੇਂਸ਼ਨ ਕੈਂਪਸ ਵਿੱਚ ਰੱਖਿਆ ਹੋਇਆ ਹੈ। ਅਮਰੀਕਾ ਨੇ ਦਸੰਬਰ ਵਿੱਚ ਉਈਗਰ ਮੁਸਲਮਾਨਾਂ ਦੇ ਮਨੁੱਖ ਅਧਿਕਾਰ ਹਨਨ ਨੂੰ ਲੈ ਕੇ ਚੀਨ ਦੇ ਵਿਰੁੱਧ ਨਵੀਂਆਂ ਪਾਬੰਦੀਆਂ ਦੀ ਘੋਸ਼ਣਾ ਵੀ ਕੀਤੀ ਸੀ। ਬਾਇਡਨ ਨੇ ਕਿਹਾ ਸੀ ਕਿ ਉਹ ਸ਼ਿਨਜਿਆਂਗ ਪ੍ਰਾਂਤ ਵਿੱਚ ਮਨੁੱਖ ਅਧਿਕਾਰੀ ਹਨਨ ਨੂੰ ਲੈ ਕੇ ਚੀਨ ਦੀਆਂ ਕਈ ਬਾਇਓਟੇਕ ਤੇ ਨਿਗਰਾਨੀ ਕੰਪਨੀਆਂ ਉੱਤੇ ਨਵੀਂਆਂ ਪਾਬੰਦੀਆਂ ਲਗਾ ਰਹੇ ਹਨ।