ਪਾਕਿਸਤਾਨ ਔਰਤਾਂ ਖਾਸ ਤੌਰ ਤੇ ਹਿੰਦੂ ,ਈਸਾਈ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਔਰਤਾਂ ਨੂੰ ਅਗਵਾ ਕਰਨ ਦਾ ਅੱਡਾ ਬਣ ਗਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਆਸ਼ਿਕਨਾਜ ਖੋਖਰ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਵਿੱਚ ਗੈਰ-ਮੁਸਲਿਮ ਨਾਬਾਲਿਗ ਲੜਕੀਆਂ ਨੂੰ ਅਗਵਾ ਕਰਨਾ ਇਕ ਆਮ ਗੱਲ ਬਣ ਗਈ ਹੈ।
ਰਿਪੋਰਟ ਵਿੱਚ ਲਿਿਖਆ ਹੈ ਕਿ ਪਾਕਿਸਤਾਨ ’ਚ ਹਰ ਸਾਲ ਤਕਰੀਬਨ 1000 ਹਿੰਦੂ ਤੇ ਈਸਾਈ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਜਾਂਦਾ ਹੈ ਅਤੇ ਪਾਕਿਸਤਾਨੀ ਸੂਬੇ ਪੰਜਾਬ ਵਿੱਚ 2021 ‘ਚ 6754 ਔਰਤਾਂ ਨੂੰ ਅਗਵਾ ਕੀਤਾ ਗਿਆ ਸੀ।