ਨਵੀਂ ਦਿੱਲੀ :ਅੱਜ ਪੀਐਮ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੇ ਦੌਰੇ ਤੇ ਅਮਰੀਕਾ ਪਹੁੰਚ ਗਏ ਹਨ।ਤੇ ਭਾਰਤੀ ਸਮੇਂ ਅਨੁਸਾਰ, ਵੀਰਵਾਰ ਸਵੇਰੇ ਹੀ ਪੀ.ਐੱਮ. ਮੋਦੀ ਵਾਸ਼ਿੰਗਟਨ ਪਹੁੰਚ ਗਏ, ਉੱਥੇ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਬਹੁਤ ਵਧੀਆ ਢੰਗ ਨਾਲ ਸਵਾਗਤ ਕੀਤਾ।ਅੱਜ ਪਹਿਲੇ ਦਿਨ ਤੋਂ ਹੀ ਨਰਿੰਦਰ ਮੋਦੀ ਕਈ ਕੰਪਨੀਆਂ ਦੇ ਸੀ.ਈ.ਓ. ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਕਿ ਕੋਰੋਨਾ ਸੰਕਟ ਕਾਲ ਵਿਚਕਾਰ ਇਹ ਪਹਿਲੀ ਪੀ.ਐੱਮ. ਮੋਦੀ ਦੀ ਵੱਡੀ ਵਿਦੇਸ਼ ਯਾਤਰਾ ਹੋ ਰਹੀ ਹੈ। ਵੀਰਵਾਰ ਸਵੇਰੇ 3:30 ਕੁ ਵਜੇ (ਭਾਰਤੀ ਸਮੇਂ ਮੁਤਾਬਕ) ਜਦੋਂ ਨਰਿੰਦਰ ਮੋਦੀ ਵਾਸ਼ਿੰਗਟਨ ਪਹੁੰਚੇ ਤਾਂ ਉੱਥੇ ਪਹੁੰਚਣ ਤੇ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਸਵਾਗਤ ਕੀਤਾ।ਤੇ ਪੀ.ਐੱਮ. ਮੋਦੀ ਨੇ ਸਾਰਿਆਂ ਦਾ ਸ਼ੁਕਰੀਆ ਕੀਤਾ।ਤੇ ਨਾਲ ਹੀ ਟਵਿੱਟਰ ਤੇ ਆਪਣੀਆ ਉਹਨਾ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਸ਼ੁੱਕਰਵਾਰ 24 ਸਤੰਬਰ ਦਾ ਪੀ.ਐੱਮ. ਮੋਦੀ ਦਾ ਪ੍ਰੋਗਰਾਮ
12:45 AM – ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ
3 AM – ਜਾਪਾਨੀ ਪੀ.ਐੱਮ. ਨਾਲ ਮੀਟਿੰਗ।
ਦੱਸ ਦਈਏ ਕਿ ਇਹ ਪ੍ਰੋਗਰਾਮਾ ਦਾ ਵੇਰਵਾ ਭਾਰਤੀ ਸਮੇ ਅਨੁਸਾਰ ਹੈ।