ਸਿਡਨੀ : ਭਾਵੇਕਿ ਦੁਨੀਆ ਭਰ ‘ਚ ਕੋਵਿਡ-19 ਮਹਾਮਾਰੀ ਦਾ ਡਰ ਅਜੇ ਵੀ ਬਣਿਆ ਹੋਇਆ ਹੈ।ਪਰ, ਮਹਾਮਾਰੀ ਦਾ ਖ਼ਤਰਾ ਘੱਟਣ ਕਾਰਨ ਲਗਾਈਆ ਗਈਆ ਪਾਬੰਦੀਆਂ ‘ਚ ਕੁੱਝ ਦੇਸ਼ਾਂ ਵੱਲੋਂ ਢਿੱਲ ਦਿੱਤੀ ਜਾ ਰਹੀ ਹੈ। ਇਸੇ ਤਹਿਤ ਆਸਟ੍ਰੇਲੀਆ ਨੇ ਵੀ ਕ੍ਰਿਸਮਸ ਤੱਕ ਆਪਣੀ ਕੌਮਾਂਤਰੀ ਸਰਹੱਦਾਂ ਨੂੰ ਖੋਲ੍ਹਣ ਦੀ ਯੋਜਨਾ ਉਲੀਕੀ ਹੈ।
ਦੱਸ ਦਈਏ ਕਿ ਸੈਰ-ਸਪਾਟਾ ਮੰਤਰੀ ਡੈਨ ਤੇਹਾਨ ਨੇ ਬੁੱਧਵਾਰ ਨੂੰ ਨੈਸ਼ਨਲ ਪ੍ਰੈਸ ਕਲੱਬ ਆਫ ਆਸਟ੍ਰੇਲੀਆ ਦੇ ਇਕ ਪ੍ਰੋਗਰਾਮ ‘ਚ ਕਿਹਾ ਕਿ ਹੁਣ ਆਸਟ੍ਰੇਲੀਆਈ ਬਿਨ੍ਹਾਂ ਕਿਸੇ ਰੋਕ ਦੇ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵਿਦੇਸ਼ ਯਾਤਰਾ ਕਰ ਸਕਣਗੇ।ਕਿਉਕਿ ਆਸਟ੍ਰੇਲੀਆ ਮਾਰਚ 2020 ਤੋਂ ਗੈਰ-ਨਾਗਰਿਕਾਂ ਅਤੇ ਗੈਰ-ਵਸਨੀਕਾਂ ਲਈ ਬੰਦ ਹੈ। ਡੈਨ ਤੇਹਾਨ ਨੇ ਇਹ ਵੀ ਕਿਹਾ ਕਿ ਕੋਵਿਡ-19 ਨੂੰ ਕੰਟਰੋਲ ਕਰਨ ਵਾਲੀ ਰਾਸ਼ਟਰੀ ਯੋਜਨਾ ਤਹਿਤ ‘ਲੋਕ ਬਿਨ੍ਹਾਂ ਕਿਸੇ ਰੋਕ ਦੇ ਆਸਟ੍ਰੇਲੀਆ ਦੇ ਬਾਹਰ ਆਜ਼ਾਦੀ ਨਾਲ ਯਾਤਰਾ ਕਰਨ ਦੇ ਭਾਗੀਦਾਰ ਹੋਣਗੇ।’
ਉਹਨਾ ਨੇ ਇਹ ਵੀ ਕਿਹਾ ਕਿ ਸਰਕਾਰ ਇਕਾਂਤਵਾਸ ਸਮੇਂ ਨੂੰ ਘਟਾਉਣ ਲਈ ਟਰੈਵਲ ਬਬਲ ਦੇ ਤਹਿਤ ਕਈ ਦੇਸ਼ਾਂ ਨਾਲ ਸੰਪਰਕ ‘ਚ ਹੈ ਅਤੇ ਸਾਨੂੰ ਉਮੀਦ ਹੈ ਕਿ ਕ੍ਰਿਸਮਸ ਤੋਂ ਪਹਿਲਾਂ-ਪਹਿਲਾ ਘਰੇਲੂ ਇਕਾਂਤਵਾਸ ਵੀ ਚਾਲੂ ਹੋ ਜਾਵੇਗਾ।