ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਜਿਸ ਵਿਚ 24 ਬੱਚਿਆਂ ਸਮੇਤ 62 ਲੋਕਾਂ ਦੀ ਮੌਤ ਹੋ ਗਈ ਅਤੇ ਖੇਤਰ ਵਿੱਚ ਸੈਂਕੜੇ ਲੋਕ ਪ੍ਰਭਾਵਿਤ ਹੋਏ। ਭਾਰੀ ਮੀਂਹ ਕਾਰਨ ਬਲੋਚਿਸਤਾਨ ਸੂਬੇ ‘ਚ ਵੱਖ-ਵੱਖ ਹਾਦਸਿਆਂ ‘ਚ ਕਰੀਬ 48 ਲੋਕ ਜ਼ਖਮੀ ਹੋ ਗਏ, ਜਦਕਿ 670 ਤੋਂ ਵੱਧ ਘਰ ਢਹਿ ਗਏ।
ਏ.ਆਰ.ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ ਮੌਨਸੂਨ ਦੀ ਤਾਜ਼ਾ ਬਾਰਸ਼ ਦੇ ਕਾਰਨ ਹੱਬ ਡੈਮ ਵਿੱਚ ਪਾਣੀ ਦਾ ਪੱਧਰ 334 ਫੁੱਟ ਹੋ ਗਿਆ ਹੈ, ਜਦੋਂ ਕਿ ਸਮਰੱਥਾ 339 ਫੁੱਟ ਹੈ।ਸੋਮਵਾਰ ਨੂੰ ਕਰਾਚੀ ਵਿੱਚ ਕੋਰੰਗੀ, ਸਦਰ, ਨੀਪਾ ਚੌਰੰਗੀ, ਪੀਪਲਜ਼ ਚੌਰੰਗੀ, ਸੁਪਰਹਾਈਵੇਅ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ।ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸੇ ਪਾਣੀ ਵਿਚ ਡੁੱਬ ਗਏ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਜਮ੍ਹਾਂ ਹੋਣ ਕਾਰਨ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।