Ontario housing Bill 60: ਮਾਲਕਾਂ ਲਈ ਰਾਹਤ—ਕਿਰਾਇਆ ਕੱਢਣੇ ਦੇ ਨਿਯਮ ਬਦਲੇ
Ontario housing Bill 60 ਨਾਲ ਮਕਾਨ ਮਾਲਕਾਂ ਨੂੰ ਰਾਹਤ |
ਓਨਟਾਰੀਓ ਸਰਕਾਰ ਨੇ housing Bill 60 ਪਾਸ ਕਰ ਦਿੱਤਾ ਹੈ, ਜਿਸ ਨਾਲ ਮਕਾਨ ਮਾਲਕਾਂ ਨੂੰ ਕਾਫ਼ੀ ਵੱਡੀ ਰਾਹਤ ਮਿਲਣ ਜਾ ਰਹੀ ਹੈ। Queen’s Park ‘ਚ ਸੋਮਵਾਰ ਨੂੰ ਹੋਈ ਆਖਰੀ ਵੋਟ ਵਿੱਚ ਇਹ ਬਿੱਲ ਸਫਲਤਾਪੂਰਵਕ ਪਾਸ ਹੋਇਆ, ਜਿਸ ਨਾਲ Residential Tenancies Act ਵਿੱਚ ਵੱਡੇ ਬਦਲਾਅ ਦਾ ਰਾਹ ਖੁਲਿਆ।
Housing Bill 60 ਅਨੁਸਾਰ, ਹੁਣ ਮਾਲਕਾਂ ਨੂੰ “personal use eviction” ਦੇ ਸਮੇਂ ਇੱਕ ਮਹੀਨੇ ਦਾ ਕਿਰਾਇਆ ਮੁਆਵਜ਼ਾ ਦੇਣ ਦੀ ਲੋੜ ਨਹੀਂ ਰਹੇਗੀ—ਬਸ ਉਸ ਸ਼ਰਤ ‘ਤੇ ਕਿ ਉਹ 120 ਦਿਨ ਪਹਿਲਾਂ ਨੋਟਿਸ ਦੇਣ। ਇਹ ਮਾਲਕਾਂ ਲਈ ਲੰਬੇ ਸਮੇਂ ਤੋਂ ਮੰਗੇ ਜਾ ਰਹੇ ਸੁਧਾਰਾਂ ਵਿੱਚੋਂ ਇੱਕ ਹੈ।
🔹 Notice ਪੀਰੀਅਡ ਹੋਇਆ ਅੱਧਾ
Housing Bill 60 ਦੇ ਤਹਿਤ ਹੋਰ ਬਦਲਾਅ:
- Rent arrears (ਬਕਾਇਆ ਕਿਰਾਇਆ) ਲਈ eviction application ਦਾਇਰ ਕਰਨ ਤੋਂ ਪਹਿਲਾਂ ਦਾ notice ਪੀਰੀਅਡ 14 ਦਿਨ ਤੋਂ ਘਟਾ ਕੇ 7 ਦਿਨ ਕਰ ਦਿੱਤਾ ਗਿਆ।
- Landlord Tenant Board (LTB) ਦੇ ਫ਼ੈਸਲੇ ਖ਼ਿਲਾਫ਼ appeal ਕਰਨ ਦੀ ਮਿਆਦ 30 ਦਿਨ ਤੋਂ 15 ਦਿਨ ਕਰ ਦਿੱਤੀ ਗਈ।
ਇਸ ਨਾਲ ਮਾਲਕਾਂ ਨੂੰ eviction ਪ੍ਰਕਿਰਿਆ ਵਿੱਚ ਤੇਜ਼ੀ ਮਿਲੇਗੀ।
🔹 ਕਿਰਾਇਦਾਰਾਂ ਲਈ ਸਖ਼ਤ ਨਵੇਂ ਨਿਯਮ
Housing Bill 60 ਮੁਤਾਬਕ:
ਕਿਰਾਇਦਾਰ LTB rent arrears hearings ਦੌਰਾਨ maintenance issues ਜਾਂ harassment ਵਰਗੇ ਨਵੇਂ ਮੁੱਦੇ ਤਦ ਹੀ ਉਠਾ ਸਕਣਗੇ ਜੇ ਉਹਨਾਂ ਨੇ ਇਸ ਬਾਰੇ ਪਹਿਲਾਂ ਹੀ proper advance notice ਦਿੱਤਾ ਹੋਵੇ।
ਇਸ ਨਵੇਂ ਨਿਯਮ ਦਾ ਮਕਸਦ ਹੈ rent arrears hearings ਨੂੰ ਸਿਰਫ਼ ਕਿਰਾਇਆ ਬਕਾਇਆ ਮੁੱਦਿਆਂ ਤੱਕ ਸੀਮਤ ਰੱਖਣਾ ਅਤੇ ਲੰਬੀਆਂ ਕਾਰਵਾਈਆਂ ਤੋਂ ਬਚਣਾ।