GTA News Media

Top Info Bar
22.1°C Toronto Loading date...
Canada

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

(ਸਤਪਾਲ ਸਿੰਘ ਜੌਹਲ)- ਅੱਜ, 2022 ਦਾ 357ਵਾਂ ਦਿਨ, 23 ਦਸੰਬਰ ਹੈ। ਇਸ ਸਾਲ ਵਿੱਚ 7 ਦਿਨ ਹੋਰ ਬਾਕੀ ਹਨ, 8ਵਾਂ ਦਿਨ ਨਵਾਂ ਸਾਲ ਹੋਵੇਗਾ।

– ਸ਼ਹੀਦੀ ਦਿਹਾੜੇ ਦੇ ਮੌਕੇ `ਤੇ ਅੱਜ ਵੱਡੇ ਸਾਹਿਬਜਾਦਿਆਂ ਨੂੰ ਸਿੱਖ ਸੰਗਤਾਂ ਵਲੋਂ ਨਮਨ ਹੈ। ਕ੍ਰਿਸਮਸ ਦਾ ਤਿਓਹਾਰ ਕੱਲ੍ਹ ਅਤੇ ਪਰਸੋਂ ਨੂੰ ਹੋਵੇਗਾ।

– ਬਰਫੀਲੇ ਅਤੇ ਤੁਫਾਨੀ ਮੌਸਮ ਕਾਰਨ ਕੈਨੇਡਾ ਅਤੇ ਅਮਰੀਕਾ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਉਡਾਨਾਂ ਪ੍ਰਭਾਵਿਤ, ਵਿਦੇਸ਼ਾਂ ਤੋਂ ਵੀ ਹਵਾਈ ਸਫਰ ਪ੍ਰਭਾਵਿਤ। ਰੇਲ ਅਤੇ ਸੜਕੀ ਆਵਾਜਾਈ ਵਿੱਚ ਵੀ ਖੜੋਤ। ਲੋਕਾਂ ਨੂੰ ਬਿਨਾ ਖਾਸ ਵਜ੍ਹਾ ਤੋਂ ਘਰ ਤੋਂ ਬਾਹਰ ਨਾ ਜਾਣ ਦੀ ਸਲਾਹ।

– ਬਰੈਂਪਟਨ, ਮਿਸੀਸਾਗਾ ਅਤੇ ਕੈਲੇਡਨ ਵਿੱਚ ਅੱਜ ਤੋਂ 8 ਜਨਵਰੀ 2023 ਤੱਕ ਹਨ ਸਕੂਲਾਂ ਦੀਆਂ ਛੁੱਟੀਆਂ। ਨਵੇਂ ਸਾਲ `ਚ 9 ਜਨਵਰੀ ਨੂੰ ਸਕੂਲ ਖੁਲ੍ਹਣਗੇ।

-ਪੰਜਾਬ `ਚ ਕੋਵਿਡ ਤੋਂ ਬਚਾਓ ਲਈ ਸਰਕਾਰ ਨੇ ਅੱਜ ਕੀਤਾ ਹੈ ਚੰਡੀਗੜ੍ਹ ਵਿਖੇ ਰਾਜ ਪੱਧਰੀ ਕੰਟਰੋਲ ਰੂਮ ਸਥਾਪਿਤ, ਲੋਕਾਂ ਨੂੰ ਦਿੱਤੀ ਮਾਸਕ ਪਾਉਣ ਦੀ ਸਲਾਹ।

– ਬੀਤੇ ਜੂਨ ਮਹੀਨੇ `ਚ ਦੁੱਬਈ ਵਿਖੇ ਅੰਨ੍ਹੇਵਾਹ ਗੱਡੀ ਭਜਾ ਕੇ 3 ਵਾਹਨਾਂ ਦੀ ਟੱਕਰ `ਚ ਸਾਊਦੀ ਅਰਬ ਦੀਆਂ ਦੋ ਔਰਤਾਂ ਦੀ ਮੌਤ, ਅਤੇ 4 ਵਿਅਕਤੀਆਂ ਦੇ ਜਖਮੀ ਹੋਣ ਦਾ ਕਾਰਨ ਬਣੇ ਇਕ ਭਾਰਤੀ ਪਰਵਾਸੀ ਨੂੰ ਅਦਲਾਤ ਵਲੋਂ 80000 ਦਰਾਮ, ਅਤੇ ਦੂਸਰੇ ਵਾਹਨ ਦੇ ਬੰਗਲਾਦੇਸ਼ੀ ਡਰਾਈਵਰ ਨੂੰ ਕੀਤਾ ਗਿਆ ਹੈ ਦੁਖੀ ਪਰਿਵਾਰਾਂ ਨੂੰ 320000 ਦਰਾਮ ਦੇਣ ਦਾ ਹੁਕਮ।

– ਧਰਤੀ ਦੀ ਭੂ-ਮੱਧ ਰੇਖਾ ਤੋਂ ਉੱਤਰ `ਚ ਸਥਿਤ ਦੇਸ਼ਾਂ (ਭਾਰਤ, ਕੈਨੇਡਾ ਅਮਰੀਕਾ, ਯੂਰਪ ਸਮੇਤ) ਵਿੱਚ ਬੀਤੇ ਕੱਲ੍ਹ ਦਿਨ ਵੱਡੇ ਹੋਏ ਸ਼ੁਰੂ ਹੋਏ ਸਨ। ਕੱਲ੍ਹ ਦਾ ਦਿਨ ਪਰਸੋਂ ਤੋਂ 2 ਦੋ ਸੈਕਿੰਡ ਅਤੇ ਅੱਜ ਦਾ ਦਿਨ ਬੀਤੇ ਕੱਲ੍ਹ ਨਾਲੋਂ 6 ਸੈਕਿੰਡ ਵੱਡਾ ਹੈ। ਆਉਣ ਵਾਲੇ ਕੱਲ੍ਹ ਦਾ ਦਿਨ, ਅੱਜ ਤੋਂ 10 ਸੈਕਿੰਡ ਵੱਡਾ ਹੋਵੇਗਾ। ਵਾਹਿਗੁਰੂ ਜੀ।