GTA News Media

Top Info Bar
22.1°C Toronto Loading date...
Canada Featured

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅੱਜ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅੱਜ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ
Share this post via:

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਆਪਣੀ ਅਧਿਕਾਰਤ ਕੈਨੇਡਾ ਫ਼ੇਰੀ ਲਈ ਓਟਾਵਾ ਪਹੁੰਚੇ ਹੋਏ ਹਨ। ਇਸ ਦੋ ਰੋਜ਼ਾ ਫ਼ੇਰੀ ਦੌਰਾਨ ਅੱਜ ਉਹ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ ਅਤੇ ਓਟਾਵਾ ਦੇ ਏਵੀਏਸ਼ਨ ਮਿਊਜ਼ੀਅਮ ਵਿੱਖੇ ਇੱਕ ਗਾਲਾ ਡਿਨਰ ਵਿਚ ਸ਼ਾਮਲ ਹੋਣਗੇ।

ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਈਡਨ ਦਾ ਇਹ ਕੈਨੇਡਾ ਦਾ ਪਹਿਲਾ ਵਿਅਕਤੀਗਤ ਦੌਰਾ ਹੈ। ਇਹ ਦੌਰਾ ਬਾਈਡਨ ਅਤੇ ਟਰੂਡੋ ਦੁਵੱਲੇ ਸਬੰਧਾਂ ਨੂੰ ਨਵਿਆਉਣ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣ ਦਾ ਇੱਕ ਮੌਕਾ ਹੈ, ਜੋ ਕਿ ਹਾਲ ਹੀ ਦੇ ਸਾਲਾਂ ਵਿਚ ਕੁਝ ਤਣਾਅ ਚੋਂ ਗੁਜ਼ਰ ਰਹੇ ਸਨ।ਟਰੰਪ ਦਾ ਕਾਰਜਕਾਲ ਕੈਨੇਡੀਅਨ ਅਧਿਕਾਰੀਆਂ ਲਈ ਚੁਣੌਤੀਪੂਰਣ ਰਿਹਾ ਸੀ। ਪਰ ਬਾਈਡਨ ਵੱਲੋਂ ਵੀ Keystone XL ਪਾਈਪਲਾਈਨ ਨੂੰ ਕੈਂਸਲ ਕਰਨ ਦਾ ਫ਼ੈਸਲਾ, ਬਾਇ-ਅਮੈਰਿਕਨ ਵਰਗੀਆਂ ਨੀਤੀਆਂ ਨੂੰ ਤਰਜੀਹ ਅਤੇ ਕੁਝ ਵੈਕਸੀਨ ਸਲਪਾਈਆਂ ਰੋਕਣ ਵਰਗੇ ਫ਼ੈਸਲੇ ਵੀ ਦੋਵੇਂ ਮੁਲਕਾਂ ਵਿਚ ਕੁਝ ਤਣਾਅ ਦੇ ਕਾਰਕ ਬਣੇ ਸਨ।