GTA News Media

Top Info Bar
22.1°C Toronto Loading date...
Canada Featured

ਅਮਰੀਕੀ ਰਾਸ਼ਟਰਪਤੀ ਦੀ ਨੀਤੀ ਕਾਰਨ BC ਦੇ ਲੱਕੜ ਉਦਯੋਗ ਦੀਆਂ ਚਿੰਤਾਵਾਂ ਵਧੀਆਂ

ਅਮਰੀਕੀ ਰਾਸ਼ਟਰਪਤੀ ਦੀ ਨੀਤੀ ਕਾਰਨ BC ਦੇ ਲੱਕੜ ਉਦਯੋਗ ਦੀਆਂ ਚਿੰਤਾਵਾਂ ਵਧੀਆਂ
Share this post via:

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਤਾਜ਼ਾ ‘ਬਾਇ ਅਮੈਰਿਕਨ’ ਨੀਤੀ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਲੱਕੜ ਕਾਰੋਬਾਰੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। BC Lumber Trade Council ਨੇ ਕਿਹਾ ਕਿ ਬਾਈਡਨ ਫ਼ੈਡਰਲ ਫ਼ੰਡ ਪ੍ਰਾਪਤ ਬੁਨਿਆਦੀ ਢਾਂਚਾ ਪ੍ਰੌਜੈਕਟਾਂ ਵਿਚ ਵਿਦੇਸ਼ੀ ਲੰਬਰ ਦੀ ਵਰਤੋਂ ਨੂੰ ਸੀਮਤ ਕਰਨਾ ਚਾਹੁੰਦੇ ਹਨ। ਬਾਈਡਨ ਨੇ ਨਿਯਮਾਂ ਦਾ ਦਾਇਰਾ ਵਧਾਉਣ ਦਾ ਐਲਾਨ ਕੀਤਾ ਸੀ। ਉਹ ਚਾਹੁੰਦਾ ਹੈ ਬੁਨਿਆਦੀ ਢਾਂਚੇ ਦੇ ਪ੍ਰੌਜੈਕਟਾਂ ਲਈ ਸਾਰੀ ਉਸਾਰੀ ਸਮੱਗਰੀ ਜਿਵੇਂ ਤਾਂਬਾ, ਐਲੂਮਿਨਮ, ਲੱਕੜ, ਕੱਚ, ਡਰਾਈਵਾਲ ਅਤੇ ਫਾਈਬਰ-ਆਪਟਿਕ ਕੇਬਲ ਅਮਰੀਕਾ ਵਿਚ ਹੀ ਬਣਾਈ ਜਾਵੇ। ਕੌਂਸਲ ਦਾ ਕਹਿਣਾ ਹੈ ਕਿ ਅਮਰੀਕਾ 2021 ਵਿੱਚ ਆਪਣੀ ਸਮੁੱਚੀ ਲੱਕੜ ਦੀ ਮੰਗ ਦਾ ਸਿਰਫ 70 ਪ੍ਰਤੀਸ਼ਤ ਪੈਦਾ ਕਰ ਸਕਿਆ ਸੀ, ਅਤੇ ਬਾਕੀ ਦਾ ਸਟਾਕ ਕੈਨੇਡਾ ਤੋਂ ਆਯਾਤ ਦੁਆਰਾ ਭਰਿਆ ਗਿਆ ਸੀ।

ਕੈਨੇਡੀਅਨ ਉਤਪਾਦਕ ਲੰਬੇ ਸਮੇਂ ਤੋਂ ਕੈਨੇਡਾ ਤੋਂ ਅਮਰੀਕਾ ਨਿਰਯਾਤ ਹੋਣ ਵਾਲੀ ਲੱਕੜ ‘ਤੇ ਲਗਾਈਆਂ ਜਾਣ ਵਾਲੀਆਂ Anti-Dumping Duties ਨੂੰ ਲੈਕੇ ਲੰਬੇ ਵਪਾਰਕ ਵਿਵਾਦ ਦੇ ਕੇਂਦਰ ਵਿਚ ਰਹੇ ਹਨ। ਬਾਈਡਨ ਦੇ ਐਲਾਨ ਬਾਰੇ BC Lumber Trade Council  ਦਾ ਕਹਿਣਾ ਹੈ ਕਿ ਇਹ ਚਿੰਤਾਜਨਕ ਹੈ। ਉਹਨਾਂ ਕਿਹਾ, “ਸਾਡਾ ਫ਼ੋਕਸ ਸਰਹੱਦ ਦੇ ਦੋਹਾਂ ਪਾਸਿਆਂ ‘ਤੇ ਕੰਮ ਕਰਨ ‘ਤੇ ਰਹਿੰਦਾ ਹੈ ਤਾਂ ਜੋ ਕੈਨੇਡਾ ਨੂੰ ਲੱਕੜ ਦੇ ਉਤਪਾਦ ਪ੍ਰਦਾਨ ਕਰਨ ਦੇ ਮੌਕੇ ਨੂੰ ਹੋਰ ਹੁਲਾਰਾ ਮਿਲ ਸਕੇ, ਅਤੇ ਅਸੀਂ ਜਾਣਦੇ ਹਾਂ ਕਿ ਅਮਰੀਕੀ ਹੋਮ ਬਿਲਡਰਾਂ, ਖਪਤਕਾਰਾਂ ਅਤੇ ਉਸਾਰੀ ਕਾਮਿਆਂ ਨੂੰ ਇਸਦੀ ਜ਼ਰੂਰਤ ਵੀ ਹੈ।”

The Canadian Press