GTA News Media

Top Info Bar
22.1°C Toronto Loading date...
Canada

ਅਲਬਰਟਾ: 24 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਲਬਰਟਾ: 24 ਸਾਲਾ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Share this post via:

ਅਲਬਰਟਾ ‘ਚ ਇੱਕ 24 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਛਾਣ ਕਰਨ ਖੱਟੜਾ  ਵਜੋਂ ਹੋਈ ਹੈ, ਜੋ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕਰਨ ਪਟਿਆਲਾ ਦੀ ਢਿੱਲੋਂ ਕਲੋਨੀ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਕਰਨ ਕਰੀਬ ਤਿੰਨ ਸਾਲ ਤੋਂ ਅਲਬਰਟਾ ਵਿਖੇ ਪੜ੍ਹਾਈ ਕਰ ਰਿਹਾ ਸੀ ਅਤੇ ਇਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਹੈ।

ਪੁੱਤਰ ਦੀ ਮੌਤ ਬਾਰੇ ਸੁਣ ਕੇ ਪ੍ਰਵਾਰ ਵਿਚ ਗ਼ਮ ਦਾ ਆਲਮ ਹੈ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਦੇ ਪਿਤਾ ਗਮਦੂਰ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਪੁੱਤ ਉਚੇਰੀ ਪੜ੍ਹਾਈ ਲਈ ਕਨੇਡਾ ਗਿਆ ਸੀ ਜਿਥੇ ਪੜ੍ਹਾਈ ਪੂਰੀ ਹੋਣ ਮਗਰੋਂ ਹੁਣ ਉਸ ਨੇ ਪੀ.ਆਰ. ਲਈ ਕਾਗ਼ਜ਼ ਲਗਾਏ ਸਨ। ਨੌਜਵਾਨ ਦੀ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।