GTA News Media

Top Info Bar
22.1°C Toronto Loading date...
Canada

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

(ਸਤਪਾਲ ਸਿੰਘ ਜੌਹਲ)- ਬਰੈਂਪਟਨ `ਚ ਵਿੱਚ ਹਿੰਸਕ ਹਮਲੇ ਤੋਂ ਬਾਅਦ ਰੇਡਿਓ ਅਤੇ ਟੈਲੀਵਿਜ਼ਨ ਹੋਸਟ ਜੋਤੀ ਸਿੰਘ ਮਾਨ ਦਾ ਟੋਰਾਂਟੋ ਵਿਖੇ ਸਨੀਬਰੁੱਕ ਹਸਪਤਾਲ ਵਿੱਚ ਡਾਕਟਰਾਂ ਨੇ ਕੀਤਾ ਅਪ੍ਰੇਸ਼ਨ। ਸਿਹਤ ਵਿੱਚ ਸੁਧਾਰ ਦੀ ਖਬਰ। ਸਥਾਨਿਕ ਮੀਡੀਆ ਦੀਆਂ ਹਸਤੀਆਂ ਵਲੋਂ ਹਮਲੇ ਦੀ ਨਿਖੇਧੀ। ਸ. ਮਾਨ ਦੇ ਪਿਤਾ ਸੀਤਲ ਸਿੰਘ ਤਾਜਪੁਰ ਨੇ ਡਾਕਟਰਾਂ, ਅਤੇ ਮੀਡੀਆ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਕਿ ਪੁਲਿਸ ਦੀ ਕਾਰਵਾਈ ਉਪਰ ਭਰੋਸਾ ਰੱਖਾਂਗੇ।

– ਤੀਆਂ: ਬਰੈਂਪਟਨ ਵੂਮੈੱਨ ਸੀਨੀਅਰਜ਼ ਕਲੱਬ ਵਲੋਂ 20 ਅਗਸਤ ਨੂੰ Brampton-Marikina Friendship Park ਵਿੱਚ ਭੈਣਾਂ, ਬੱਚਿਆਂ ਤੇ ਬੀਬੀਆਂ ਦੇ ਮਨੋਰੰਜਨ ਅਤੇ ਮੇਲਮਿਲਾਪ ਲਈ ਸਲਾਨਾ ਤੀਆਂ ਦਾ ਮੇਲਾ ਆਯੋਜਿਤ ਕੀਤਾ ਜਾਵੇਗਾ। ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਬੀਬੀ ਕੁਲਦੀਪ ਕੌਰ ਗਰੇਵਾਲ, ਜਾਂ ਉਪ-ਪ੍ਰਧਾਨ ਸ਼ਿੰਦਰ ਪਾਲ ਬਰਾੜ, ਕਮਲਜੀਤ ਤਾਤਲਾ, ਸੁਰਿੰਦਰਜੀਤ ਕੌਰ ਛੀਨਾ ਅਤੇ ਇੰਦਰਜੀਤ ਕੌਰ ਢਿੱਲੋਂ ਨਾਲ ਸੰਪਰਕ ਕਰਨ ਲਈ ਟੈਲੀਫੋਨ 647 856 2893 ਹੈ।

– ਕੈਨੇਡਾ ਵਿੱਚ ਰੁੱਤ ਮੋਟਰ ਸਾਈਕਲਾਂ ਦੀ ਜਾਰੀ ਪਰ ਇਸ ਹਫਤੇ ਦੌਰਾਨ ਬਰੈਂਪਟਨ, ਟੋਰਾਂਟੋ, ਬੈਰੀ ਤੇ ਹੈਮਿਲਟਨ ਸ਼ਹਿਰਾਂ ਨੇੜੇ ਹੋ ਚੁੱਕੀਆਂ 4 ਮੋਟਰ ਸਾਈਕਲ ਚਾਲਕਾਂ ਦੀਆਂ ਮੌਤਾਂ। ਤੇਜੀਆਂ ਤੋਂ ਬਚਾਓ ਜਰੂਰੀ। ਫੰਨ ਲਈ ਇਹ ਰੁੱਤ ਬੀਚਾਂ ਵੱਲ੍ਹ ਜਾਣ ਦੀ ਵੀ ਪਰ ਡੁੱਬ ਕੇ ਮਰਨ ਤੋਂ ਬਚਾਓ ਰੱਖਣਾ ਵੀ ਜਰੂਰੀ।

-ਕੈਨੇਡਾ `ਚ ਪਾਸਪੋਰਟ ਸੇਵਾਵਾਂ ਵਿੱਚ ਹੋਇਆ ਕੁਝ ਸੁਧਾਰ। ਬੀਤੇ ਹਫਤੇ ਕੀਤੇ ਗਏ 47700 ਤੋਂ ਵੱਧ ਨਵੇਂ ਪਾਸਪੋਰਟ ਜਾਰੀ। ਦੇਸ਼ ਭਰ ਵਿੱਚ ਕੁਝ ਲੋਕ ਕਰ ਰਹੇ ਹਨ 4 ਮਹੀਨਿਆਂ ਤੋਂ ਪਾਸਪੋਰਟ ਮਿਲਣ ਦੀ ਇੰਤਜਾਰ।

– ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਛੁੱਟੀਆਂ ਜਾਰੀ। ਪਰਿਵਾਰ ਸਮੇਤ ਅਗਲਾ ਹਫਤਾ ਵੀ ਰਹਿਣਗੇ ਕੋਸਟਾ ਰੀਕਾ ਵਿੱਚ।

(Satpal Singh Johal)-After the violent attack in Brampton, radio and television host Jyoti Singh Mann was operated on by doctors at Sunnybrook Hospital in Toronto. News of improved health. Local media personalities condemned the attack. S. Maan’s father Sital Singh Tajpur has thanked the doctors and the media and said that he will trust the police action.

– ਤੀਆਂ: The Brampton Women’s Seniors Club will hold its annual ਤੀਆਂ ਦਾ ਮੇਲਾ on August 20 at the Brampton-Marikina Friendship Park for the entertainment and fellowship of sisters, children and women. For more information, contact Club President Bibi Kuldeep Kaur Grewal, or Vice-Presidents Shinder Pal Brar, Kamaljit Tatla, Surinderjit Kaur Chhina and Inderjit Kaur Dhillon at Tel 647 856 2893.

– Season of motorcycles continues in Canada but 4 motorcycle drivers have died near the cities of Brampton, Toronto, Barrie and Hamilton during this week. It is necessary to protect against rapids. It is also important to go to the beaches this season for fun, but it is also important to stay safe from drowning.

– Some improvement in passport services in Canada. More than 47700 new passports issued last week. Some people across the country are waiting for passport for 4 months.

– Prime Minister Justin Trudeau’s vacation continues. Will stay in Costa Rica next week with family.