GTA News Media

Top Info Bar
22.1°C Toronto Loading date...
Canada

ਅੱਜ ਦੀਆਂ ਖਾਸ ਖਬਰਾਂ

ਅੱਜ ਦੀਆਂ ਖਾਸ ਖਬਰਾਂ
Share this post via:

(ਸਤਪਾਲ ਸਿੰਘ ਜੌਹਲ)- ਅੱਜ 2023 ਦਾ 140ਵਾਂ ਦਿਨ, 20 ਮਈ ਹੈ। ਟੋਰਾਂਟੋ ਇਲਾਕੇ ਵਿੱਚ ਅੱਜ ਮੀਂਹ ਕਣੀ ਅਤੇ ਕੱਲ੍ਹ ਤੋਂ ਮੰਗਲਵਾਰ ਤੱਕ ਧੁੱਪ ਵਾਲਾ ਸੁਹਾਵਣਾ ਮੌਸਮ ਰਹਿਣ ਦੀ ਸੰਭਾਵਨਾ ਹੈ।

– 23 ਮਈ ਨੂੰ ਸਿੱਖ ਸੰਗਤਾਂ ਵਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਵੇਗਾ।

– ਕੈਲੇਡਨ ਵਿਖੇ ਬਰੈਂਪਟਨ ਫੇਅਰ ਗਰਾਊਂਡ ਵਿੱਚ ਦੋ-ਦਿਨਾ ਮਹਾਨ ਕੀਰਤਨ ਦਰਬਾਰ ਅੱਜ, 20 ਮਈ ਅਤੇ ਕੱਲ੍ਹ, 21 ਮਈ ਨੂੰ ਹੈ। ਇਸ ਬਾਰੇ ਹੋਰ ਜਾਣਕਾਰੀ ਲਈ ਸਿੰਘ ਹਰਜੀਤ ਤੇ ਗੁਰਮੇਲ ਸਿੰਘ ਸੱਗੂ ਦੇ ਫੋਨ ਨੰਬਰ 647 448 1000 ਤੇ 647 200 1300 ਹਨ।

– ਬਰੈਂਪਟਨ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਨਾਨਕ ਮਿਸ਼ਨ ਸੈਂਟਰ (ਵਾਰਡ 9) ਤੋਂ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ (ਵਾਰਡ 8) ਤੱਕ ਨਗਰ ਕੀਰਤਨ 4 ਜੂਨ ਨੂੰ 12 ਵਜੇ ਤੋਂ 6 ਵਜੇ ਤੱਕ ਹੋਵੇਗਾ।

– ਚੱਲ ਰਹੇ ਮਈ ਮਹੀਨੇ ਦੌਰਾਨ ਕੈਨੇਡਾ ਵਿੱਚ ਏਸ਼ੀਅਨ ਹੈਰੀਟੇਜ ਮੰਥ ਅਤੇ ਜਿਊਸ਼ ਹੈਰੀਟੇਜ ਮੰਥ ਮਨਾਇਆ ਜਾਣਾ ਜਾਰੀ ਹੈ।

– ਉੱਘੀ ਲੇਖਕਾ ਜੱਗੀ ਬਰਾੜ ਸਮਾਲਸਰ ਦੀ ਨਵੀਂ ਕਿਤਾਬ ‘ਕੈਨੇਡੀਅਨ ਪਾਸਪੋਰਟ’ ਅੱਜ ਬਰੈਂਪਟਨ ਵਿਖੇ ਰਿਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਜਸਵਿੰਦਰ ਸਿੱਧੂ ਦਾ ਫੋਨ ਨੰਬਰ 416 732 3000 ਹੈ।

– ਸੋਮਵਾਰ 22 ਮਈ ਨੂੰ ਵਿਕਟੋਰੀਆ ਡੇ ਦੀ ਛੁੱਟੀ ਹੋਵੇਗੀ। ਲੌਂਗਵੀਕਏਂਡ ਦੌਰਾਨ ਸੜਕਾਂ ਦੀ ਆਵਾਜਾਈ ਸੁਰੱਖਿਅਤ ਰੱਖਣ ਲਈ ਪੁਲਿਸਾਂ ਦੀ ਚੌਕਸੀ ਬਣੀ ਰਹੇਗੀ। ਹੈਪੀ ਲੌਂਗਵੀਏਂਡ!