GTA News Media

Top Info Bar
22.1°C Toronto Loading date...
Canada

ਆਸਟ੍ਰੇਲੀਆ ‘ਚ ਪੰਜਾਬਣ ਨੂੰ ਸਾਬਕਾ ਪ੍ਰੇਮੀ ਨੇ ਜਿੰਦਾ ਦੱਬਿਆ, ਕਤਲ ਦੀ ਦਿਲ ਦਹਲਾਉਣ ਵਾਲੀ ਵਾਰਦਾਤ ਆਈ ਸਾਹਮਣੇ

ਆਸਟ੍ਰੇਲੀਆ ‘ਚ ਪੰਜਾਬਣ ਨੂੰ ਸਾਬਕਾ ਪ੍ਰੇਮੀ ਨੇ ਜਿੰਦਾ ਦੱਬਿਆ, ਕਤਲ ਦੀ ਦਿਲ ਦਹਲਾਉਣ ਵਾਲੀ ਵਾਰਦਾਤ ਆਈ ਸਾਹਮਣੇ
Share this post via:

ਐਡੀਲੇਡ, ਸਾਉਥ ਆਸਟ੍ਰੇਲੀਆ: ਆਸਟ੍ਰੇਲੀਆ ਦੇ ਸੂਬੇ ਦੱਖਣੀ ਆਸਟ੍ਰੇਲੀਆ ਚ ਇਕ ਦਿਲ ਦਹਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ , ਸੁਪਰੀਮ ਕੋਰਟ ਚ ਸੁਣਵਾਈ ਦੌਰਾਨ ਇਹ ਗੱਲ ਉਜਾਗਰ ਹੋਈ ਹੈ ਕਿ ਜੈਸਮੀਨ ਕੌਰ (21) ਨੂੰ 5 ਮਾਰਚ, 2021 ਨੂੰ ਐਡੀਲੇਡ ਤੋਂ ਉਸ ਦੇ ਕੰਮ ਵਾਲੀ ਥਾਂ ਤੋਂ ਉਸਦੇ ਸਾਬਕਾ ਪ੍ਰੇਮੀ ਤਾਰਿਕਜੋਤ ਸਿੰਘ ਵੱਲੋ ਬਦਲਾ ਲੈਣ ਦੀ ਮੰਸ਼ਾ ਨਾਲ ਅਗਵਾ ਕਰ ਲਿਆ ਗਿਆ ਸੀ, ਅਤੇ ਇੱਕ ਕਾਰ ਵਿੱਚ ਕੇਬਲ ਨਾਲ ਬੰਨ੍ਹ ਕੇ 400 ਮੀਲ (644 ਕਿਲੋਮੀਟਰ) ਤੋਂ ਵੱਧ ਗੱਡੀ ਚਲਾ ਦੱਖਣੀ ਆਸਟ੍ਰੇਲੀਆ ਰਾਜ ਦੇ ਰਿਮੋਟ ਫਲਿੰਡਰ ਰੇਂਜ ਵਿੱਚ ਜ਼ਿੰਦਾ ਦਫ਼ਨਾ ਦਿੱਤਾ ਗਿਆ ਸੀ।

ਅਦਾਲਤ ਵਿੱਚ ਤਾਰਿਕਜੋਤ ਸਿੰਘ ਵੱਲੋ ਸੁਣਵਾਈ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਸੀ , ਤਾਰਿਕਜੋਤ ਸਿੰਘ ਵੱਲੋ ਜੈਸਮੀਨ ਕੌਰ ਦੇ ਗਲੇ ਤੇ ਵਾਰ ਕੀਤੇ ਗਏ ਸਨ ਪਰ ਉਹ ਜਿੰਦਾ ਸੀ ਤੇ ਜਿੰਦਾ ਹੀ ਇੱਕ ਖਾਲੀ ਕਬਰ ਚ ਉਸਨੂੰ ਦਫਨ ਕਰ ਦਿੱਤਾ ਗਿਆ। ਜੈਸਮੀਨ ਕੌਰ ਨਰਸਿੰਗ ਦੀ ਵਿਦਿਆਰਥਣ ਸੀ ਤੇ ਤਾਰਿਕਜੋਤ ਸਿੰਘ ਵੱਲੋ ਪੂਰੀ ਪਲਾਨਿੰਗ ਨਾਲ ਉਸਨੂੰ ਅਗਵਾ ਕਰ ਖਤਮ ਕਰ ਦਿੱਤਾ ਗਿਆ ਸੀ,ਘਟਨਾ ਤੋਂ ਦੋ ਮਹੀਨੇ ਪਹਿਲਾਂ ਦੋਵਾਂ ਦੇ ਪਰਿਵਾਰਾਂ ਵੱਲੋ ਮੁਲਾਕਾਤ ਕਰ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਕਾਮਯਾਬ ਨਹੀਂ ਹੋਈ। ਜਸਟਿਸ ਕਿੰਬਰ ਨੇ ਤਾਰਿਕਜੋਤ ਸਿੰਘ ਨੂੰ ਲਾਜ਼ਮੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ

Kultaran Singh Padhiana