ਕੈਨੇਡਾ ਦੇ ਐਡਮਿੰਟਨ ਸ਼ਹਿਰ ਦੀ ਪੁਲਸ ਨੇ ਵੀਰਵਾਰ ਨੂੰ ਕਿਹਾ ਕਿ 2 ਗਸ਼ਤੀ ਅਫ਼ਸਰਾਂ ਦੀ ਇਕ ਕਾਲ ਦਾ ਜਵਾਬ ਦਿੰਦਿਆਂ ਮੌਤ ਹੋ ਗਈ। ਮ੍ਰਿਤਕ ਪੁਲਿਸ ਅਧਿਕਾਰੀਆਂ ਦੀ ਪਛਾਣ 35 ਸਾਲ ਦੇ ਕਾਂਸਟੇਬਲ ਟਰੈਵਿਸ ਜੌਰਡਨ ਅਤੇ 30 ਸਾਲ ਦੇ ਕਾਂਸਟੇਬਲ ਬ੍ਰੈਟ ਰਾਇਨ ਵੱਜੋਂ ਹੋਈ ਹੈ।
ਐਡਮੰਟਨ ਪੁਲਿਸ ਚੀਫ਼ ਡੇਲ ਮਕੈਫ਼ੀ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਭਾਵੁਕ ਹੋ ਗਏ। ਉਹਨਾਂ ਕਿਹਾ ਕਿ ਦੋਵੇਂ ਪੁਲਿਸ ਅਧਿਕਾਰੀਆਂ ਦੀ ਮੌਤ ਨੇ ਉਨ੍ਹਾਂ ਨੂੰ ਝੰਜੋੜ ਦਿੱਤਾ ਹੈ। ਉਹਨਾਂ ਕਿਹਾ ਕਿ ਦੋਵੇਂ ਅਫਸਰਾਂ ਦੇ ਬਲਿਦਾਨ ਨੂੰ ਭੁਲਾਇਆ ਨ੍ਹੀਂ ਜਾ ਸਕਦਾ।
ਰਾਤੀਂ ਕਰੀਬ 12:47 ਵਜੇ ਜੌਰਡਨ ਅਤੇ ਰਾਇਨ ਨੂੰ 114 ਐਵਨਿਊ ਅਤੇ 132 ਸਟ੍ਰੀਟ ਵਿੱਖੇ ਸਥਿਤ ਇੱਕ ਅਪਾਰਟਮੈਂਟ ਬਿਲਡਿੰਗ ਵਿਚ ਬੁਲਾਇਆ ਗਿਆ ਸੀ। ਜਦੋਂ ਪੁਲਿਸ ਅਧਿਕਾਰੀ ਉੱਥੇ ਅਪਾਰਟਮੈਂਟ ਵਿਚ ਪਹੁੰਚੇ ਤਾਂ ਇਕ ਵਿਅਕਤੀ ਨੇ ਉਨ੍ਹਾਂ ਦੇ ਗੋਲੀ ਮਾਰ ਦਿੱਤੀ। ਮਕੈਫ਼ੀ ਨੇ ਦੱਸਿਆ ਕਿ ਜਾਂਚ ਦਰਸਾਉਂਦੀ ਹੈ ਕਿ ਪੁਲਿਸ ਕਰਮੀਆਂ ਨੂੰ ਆਪਣੇ ਹਥਿਆਰ ਚਲਾਉਣ ਦਾ ਮੌਕਾ ਹੀ ਨਹੀਂ ਮਿਲੀਆ। ਪੁਲਿਸ ਅਧਿਕਾਰੀਆਂ ਨੂੰ ਉਹਨਾਂ ਦੇ ਸਹਿਕਰਮੀ ਹਸਪਤਾਲ ਲੈਕੇ ਗਏ, ਪਰ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗੋਲੀ ਮਾਰਨ ਵਾਲੇ ਸ਼ੱਕੀ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਉਸਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਨਾਲ ਸਬੰਧਤ ਇੱਕ ਔਰਤ ਵੀ ਉਸ ਅਪਾਰਟਮੈਂਟ ਚੋਂ ਜ਼ਖ਼ਮੀ ਮਿਲੀ ਸੀ, ਜਿਸਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੰਗਲਵੁੱਡ ਦੇ ਰਿਹਾਇਸ਼ੀ ਇਲਾਕੇ ਵਿਚ ਅਜੇ ਵੀ ਭਾਰੀ ਪੁਲਿਸ ਹੈ।
Every day, police officers put themselves in harm’s way to keep people safe. The news that two @EdmontonPolice officers have been killed in the line of duty reminds us of that reality. I’m sending my condolences to the officers’ loved ones and colleagues – we’re here for you.
— Justin Trudeau (@JustinTrudeau) March 16, 2023
ਐਡਮਿੰਟਨ ਪੁਲਸ ਕਮਿਸ਼ਨ ਨੇ ਇਕ ਜਨਤਕ ਮੀਟਿੰਗ ਨੂੰ ਰੱਦ ਕਰ ਦਿੱਤਾ, ਜਿਸ ਦੀ ਵੀਰਵਾਰ ਨੂੰ ਯੋਜਨਾ ਬਣਾਈ ਗਈ ਸੀ। ਕੈਲਗਰੀ, ਵੈਨਕੂਵਰ ਦਿ ਗ੍ਰੇਟਰ ਟੋਰਾਂਟੋ ਏਰੀਆ ਅਤੇ ਹੈਲੀਫੈਕਸ ਵਿੱਚ ਪੁਲਸ ਸੇਵਾਵਾਂ ਨੇ ਟਵਿੱਟਰ ‘ਤੇ ਸੋਗ ਪ੍ਰਗਟ ਕੀਤਾ ਹੈ।