GTA News Media

Top Info Bar
22.1°C Toronto Loading date...
Canada

ਕਿਊਬੈਕ ਵਿਚ ਲੱਗੀਆਂ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ

ਕਿਊਬੈਕ ਵਿਚ ਲੱਗੀਆਂ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ
Share this post via:

ਕਿਊਬੈਕ ਵਿਚ ਲੱਗੀਆਂ 101 ਜੰਗਲੀ ਅੱਗਾਂ ਵਿਚੋਂ 10 ਕਾਬੂ ਤੋਂ ਬਾਹਰ ਹਨ ਅਤੇ ਸ਼ੁੱਕਰਵਾਰ ਦੇ ਅੰਤ ਤੀਕਰ ਕਾਬੂ ਤੋਂ ਬਾਹਰ ਅੱਗਾਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਕਿਊਬੈਕ ਦੇ ਫ਼ਾਇਰਫ਼ਾਈਟਰਜ਼ ਅੱਗ ‘ਤੇ ਕਾਬੂ ਪਾਉਣ ਲਈ ਜੱਦੋ ਜਿਹਦ ਕਰ ਰਹੇ ਹਨ। ਸੂਬੇ ਦੀ ਅੱਗ ਰੋਕੂ ਏਜੰਸੀ Société de protection des forêts contre le feu (SOPFEU) ਨੇ ਚਿਤਾਵਨੀ ਦਿੱਤੀ ਹੈ ਕਿ ਉਹ ਜਿੰਨੀਆਂ ਬੇਕਾਬੂ ਅੱਗਾਂ ਨਾਲ ਲੜਨ ਦੇ ਸਮਰੱਥ ਹੈ, ਮੌਜੂਦਾ ਗਿਣਤੀ ਉਸ ਨਾਲੋਂ ਵੱਧ ਹੈ।

ਉਨ੍ਹਾਂ ਦੱਸਿਆ ਕਿ ਏਜੰਸੀ ਕੋਲ 30 ਬੇਕਾਬੂ ਜੰਗਲੀ ਅੱਗਾਂ ਨਾਲ ਲੜਨ ਦੀ ਸਮਰੱਥਾ ਹੈ, ਇਸ ਕਰਕੇ ਉਹ ਸਾਰੀਆਂ ਅੱਗਾਂ ਨਾਲ ਨਹੀਂ ਨਜਿੱਠ ਸਕਦੇ ਅਤੇ ਤਰਜੀਹ ਦੇ ਅਧਾਰ ‘ਤੇ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਸਰੋਤਾਂ ਦੀ ਘਾਟ ਦਾ ਨਹੀਂ ਸਗੋਂ ਇੱਕੋ ਸਮੇਂ ‘ਤੇ ਬਹੁਤ ਵੱਡੀ ਗਿਣਤੀ ਵਿਚ ਅੱਗਾਂ ਲੱਗਣ ਦਾ ਹੈ। ਉੱਤਰੀ ਤੱਟਵਰਤੀ ਇਲਾਕੇ ਸੈਪਟ-ਇਲੇ ਦੇ ਨਜ਼ਦੀਕ ਲੱਗੀਆਂ ਅੱਗਾਂ ਚਿੰਤਾਜਨਕ ਹਨ।

ਸਟੀਫ਼ੇਨ ਨੇ ਕਿਹਾ ਕਿ ਹਾਈਡਰੋ ਕਿਊਬੈਕ ਦੀਆਂ ਪਾਵਰ ਲਾਈਨਾਂ ਨੂੰ ਸੁਰੱਖਿਅਤ ਰੱਖਣਾ ਮੁੱਖ ਤਰਜੀਹ ਹੈ। ਸਟੀਫ਼ੇਨ ਨੇ ਕਿਹਾ ਕਿ ਏਜੰਸੀ ਨੇ ਮਦਦ ਮੰਗੀ ਹੈ, ਪਰ ਪੂਰਬੀ ਅਤੇ ਪੱਛਮੀ ਕੈਨੇਡਾ ਵਿਚ ਲੱਗੀਆਂ ਜੰਗਲੀ ਅੱਗਾਂ ਨਾਲ ਜੂਝਦੇ ਕ੍ਰੂ ਮੈਂਬਰਾਂ ਦੇ ਮੱਦੇਨਜ਼ਰ, ਸ਼ਾਇਦ ਵਿਦੇਸ਼ੀ ਫ਼ਾਇਰਫ਼ਾਇਟਰ ਟੀਮਾਂ ਨੂੰ ਬੁਲਾਉਣਾ ਪਵੇਗਾ।

ਸੀਬੀਸੀ ਨਿਊਜ਼