GTA News Media

Top Info Bar
22.1°C Toronto Loading date...
Canada

ਕਿਊਬੈਕ ਵੱਲੋਂ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ ‘ਤੇ ਲੱਗੀ ਪਾਬੰਦੀ ਖ਼ਤਮ

ਕਿਊਬੈਕ ਵੱਲੋਂ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ ‘ਤੇ ਲੱਗੀ ਪਾਬੰਦੀ ਖ਼ਤਮ
Share this post via:

ਕਿਊਬੈਕ ਵੱਲੋਂ ਗੇਅ ਅਤੇ ਬਾਏ-ਸੈਕਸੁਅਲ ਮਰਦਾਂ ਦੁਆਰਾ ਖ਼ੂਨਦਾਨ ਕਰਨ ‘ਤੇ ਪਾਬੰਦੀ ਨੂੰ ਹਟਾਇਆ ਜਾ ਰਿਹਾ ਹੈ। ਇਸ ਪ੍ਰਵਾਨਗੀ ਨਾਲ ਲੰਘੇ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦ ਉੱਪਰ ਖ਼ੂਨਦਾਨ ਕਰਨ ‘ਤੇ ਬੰਦਿਸ਼ ਲਗਾਉਣ ਵਾਲੀ ਨੀਤੀ ਸਮਾਪਤ ਹੋ ਰਹੀ ਹੈ। ਹੁਣ ਪ੍ਰੋਵਿੰਸ ਵਿੱਚ ਖ਼ੂਨਦਾਨ ਕਰਨ ਤੋਂ ਪਹਿਲਾਂ ਸਾਰੇ ਵਿਅਕਤੀਆਂ ਨੂੰ ਲਿੰਗ ਜਾਂ ਜਿਨਸੀ ਰੁਝਾਨ ਨੂੰ ਧਿਆਨ ਵਿੱਚ ਰੱਖੇ ਬਗ਼ੈਰ ਸਾਰੇ ਵਿਅਕਤੀ ਇੱਕੋ ਤਰ੍ਹਾਂ ਦੇ ਸ਼ੁਰੂਆਤੀ ਮੁਲਾਂਕਣ ਵਿੱਚੋਂ ਲੰਘਣਗੇ।

ਇਸ ਕਦਮ ਨਾਲ ਕਿਊਬੈਕ ਕੈਨੇਡਾ ਦੀ ਆਖ਼ਰੀ ਪ੍ਰੋਵਿੰਸ ਬਣ ਗਿਆ ਹੈ, ਜਿਸ ਵਿੱਚ ਬਾਏ-ਸੈਕਸੁਅਲ ਮਰਦਾਂ ਦੁਆਰਾ ਖ਼ੂਨਦਾਨ ਕਰਨ ‘ਤੇ ਪਾਬੰਦੀ ਨੂੰ ਹਟਾਇਆ ਗਿਆ ਹੈ। ਕੈਨੇਡਾ ਨੇ 1992 ਵਿਚ ਸਮਲਿੰਗੀ ਮਰਦਾਂ ਵੱਲੋਂ ਖ਼ੂਨਦਾਨ ਕਰਨ ‘ਤੇ ਜੀਵਨ ਭਰ ਦਾ ਬੈਨ ਲਗਾ ਦਿੱਤਾ ਸੀ। 2013 ਵਿਚ, ਉਹਨਾਂ ਮਰਦਾਂ ਨੂੰ ਖ਼ੂਨਦਾਨ ਦੀ ਇਜਾਜ਼ਤ ਮਿਲ ਗਈ ਸੀ ਜਿਹਨਾਂ ਨੂੰ ਕਿਸੇ ਹੋਰ ਮਰਦ ਨਾਲ ਜਿਨਸੀ ਸਬੰਧ ਬਣਾਏ ਨੂੰ ਘੱਟੋ ਘੱਟ ਪੰਜ ਸਾਲ ਹੋ ਗਏ ਹੋਣ। ਉਸਤੋਂ ਬਾਅਦ ਇਸ ਮਿਆਦ ਨੂੰ ਇੱਕ ਸਾਲ ਕਰ ਦਿੱਤਾ ਗਿਆ ਸੀ ਅਤੇ 2019 ਵਿਚ ਇਹ ਤਿੰਨ ਮਹੀਨੇ ਦੀ ਰਹਿ ਗਈ ਸੀ।

ਕੰਜ਼ਰਵੇਟਿਵ ਐਮਪੀ ਐਰਿਕ ਡੰਕਨ ਨੇ ਲਿਬਰਲ ਸਰਕਾਰ ਤੋਂ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ ‘ਤੇ ਲੱਗੀ ਪਾਬੰਦੀ ਹਟਾਉਣ ਦੀ ਮੰਗ ਕਰਨ ਲਈ ਇੱਕ ਪ੍ਰਾਈਵੇਟ ਮੈਂਬਰ ਬਿਲ ਵੀ ਪੇਸ਼ ਕੀਤਾ ਸੀ। ਅਪ੍ਰੈਲ 2022 ਦੌਰਾਨ , ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦ ਉੱਪਰ ਖ਼ੂਨਦਾਨ ਕਰਨ ‘ਤੇ ਬੰਦਿਸ਼ ਲਗਾਉਣ ਵਾਲੀ ਨੀਤੀ ਨੂੰ ਸਮਾਪਤ ਕਰ ਦਿੱਤਾ ਸੀ।