GTA News Media

Top Info Bar
22.1°C Toronto Loading date...
Canada

ਕਿਊਬੈਕ: ਸੜਕ ਹਾਦਸੇ ‘ਚ 13 ਸਾਲ ਦੀ ਇੱਕ ਬੱਚੀ ਦੀ ਮੌਤ, 4 ਹੋਰ ਗੰਭੀਰ ਜ਼ਖ਼ਮੀ

ਕਿਊਬੈਕ: ਸੜਕ ਹਾਦਸੇ ‘ਚ 13 ਸਾਲ ਦੀ ਇੱਕ ਬੱਚੀ ਦੀ ਮੌਤ, 4 ਹੋਰ ਗੰਭੀਰ ਜ਼ਖ਼ਮੀ
Share this post via:

ਮੌਂਟ੍ਰੀਅਲ ਤੋਂ ਕਰੀਬ 70 ਕਿਲੋਮੀਟਰ ਦੱਖਣ-ਪੱਛਮ ਵਿਚ ਪੈਂਦੇ ਸੇਂਟ-ਜ਼ੌਟਿਕੇ ਵਿਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ 13 ਸਾਲ ਦੀ ਇੱਕ ਬੱਚੀ ਦੀ ਮੌਤ ਹੋ ਗਈ ਹੈ। ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਦੋ ਬਾਲਗ਼ਾਂ ਦੀ ਉਮਰ 40ਵਿਆਂ ਵਿਚ ਹੈ ਅਤੇ ਦੋ ਹੋਰ ਬੱਚੇ 10 ਸਾਲ ਤੋਂ ਘੱਟ ਉਮਰ ਦੇ ਹਨ। ਚਾਰੇ ਜ਼ਖ਼ਮੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਸਾਰੇ ਜੀਅ ਇੱਕ ਪਰਿਵਾਰ ਹਨ।

ਕਿਊਬੈਕ ਦੀ ਸੂਬਾਈ ਪੁਲਿਸ ਅਨੁਸਾਰ ਐਤਵਾਰ ਸਵੇਰੇ 10:45 ਵਜੇ ਹਾਈਵੇ 20 ‘ਤੇ ਇੱਕ ਟਰੱਕ ਅਤੇ ਇੱਕ ਗੱਡੀ ਵਿਚ ਟੱਕਰ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਜਦੋਂ ਹਾਈਵੇ ‘ਤੇ ਮੌਜੂਦ ਟ੍ਰੈਫ਼ਿਕ ਧੀਮਾ ਹੋ ਰਿਹਾ ਸੀ, ਉਦੋਂ ਟਰੱਕ ਡਰਾਈਵਰ ਆਪਣੇ ਟਰੱਕ ਨੂੰ ਹੌਲੀ ਕਰਨ ਵਿਚ ਨਾਕਾਮ ਰਿਹਾ ਅਤੇ ਇਸ ਪਰਿਵਾਰ ਨੂੰ ਲਿਜਾਂਦੀ ਗੱਡੀ ਵਿਚ ਟਕਰਾ ਗਿਆ। ਇਸ ਘਟਨਾ ਦੇ ਸਟੀਕ ਕਾਰਨ ਨਿਰਧਾਰਿਤ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ।