GTA News Media

Top Info Bar
22.1°C Toronto Loading date...
Canada

ਕਿਚਨਰ ਦੇ ਇੱਕ ਪਾਰਕਿੰਗ ਲਾਟ ਤੋਂ 32 ਟਰੱਕ ਟਰਾਲੇ ਹੋਏ ਚੋਰੀ

ਕਿਚਨਰ ਦੇ ਇੱਕ ਪਾਰਕਿੰਗ ਲਾਟ ਤੋਂ 32 ਟਰੱਕ ਟਰਾਲੇ ਹੋਏ ਚੋਰੀ
Share this post via:

ਵਾਟਰਲੂ ਰੀਜਨਲ ਪੁਲਸ ਕਿਚਨਰ ‘ਚ ਵੱਡੇ ਪੱਧਰ ‘ਤੇ ਹੋਈ ਚੋਰੀ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਕਟੋਰੀਆ ਸਟ੍ਰੀਟ ਨੌਰਥ ਅਤੇ ਫੋਰਵੈਲ ਰੋਡ ਦੇ ਖੇਤਰ ਵਿੱਚ, ਇੱਕ ਪਾਰਕਿੰਗ ਲਾਟ ਤੋਂ 32 ਟ੍ਰੇਲਰ ਵੀਕਐਂਡ ਵਿੱਚ ਚੋਰੀ ਹੋ ਗਏ ਸਨ।

ਪੁਲਿਸ ਨੇ ਦੱਸਿਆ ਕਿ ਇਹ ਟ੍ਰੇਲਰ 53 ਫੁੱਟ ਲੰਬੇ ਹਨ ਅਤੇ ਚੋਰੀ ਦੌਰਾਨ ਸਾਰੇ ਖਾਲੀ ਸਨ। ਮੰਨਿਆ ਜਾ ਰਿਹਾ ਹੈ ਕਿ ਇਹ 10 ਦਸੰਬਰ ਸ਼ਾਮ 7:30 ਵਜੇ ਦੇ ਕਰੀਬ ਚੋਰੀ ਹੋਏ ਅਤੇ 12 ਦਸੰਬਰ (ਸੋਮਵਾਰ) ਸਵੇਰੇ 6 ਵਜੇ ਪੁਲਿਸ ਨੂੰ ਚੋਰੀ ਦੀ ਸੂਚਨਾ ਦਿੱਤੀ ਗਈ।

ਪੁਲਿਸ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 519-570-9777 ‘ਤੇ ਜਾਂ 1-800-222-8477 ‘ਤੇ ਸੰਪਰਕ ਕਰਨ ਲਈ ਕਹਿ ਰਹੀ ਹੈ।