GTA News Media

Top Info Bar
22.1°C Toronto Loading date...
Canada

ਕੁਝ ਦਿਨ ਪਹਿਲਾਂ ਕੈਨੇਡਾ ਆਏ ਨੌਜਵਾਨ ਦੀ ਅਚਾਨਕ ਮੌਤ

ਕੁਝ ਦਿਨ ਪਹਿਲਾਂ ਕੈਨੇਡਾ ਆਏ ਨੌਜਵਾਨ ਦੀ ਅਚਾਨਕ ਮੌਤ
Share this post via:

ਜਲੰਧਰ ਜ਼ਿਲ੍ਹੇ ਦੇ ਪਿੰਡ ਨੌਲੀ ਦਾ ਰਹਿਣ ਵਾਲਾ ਗਗਨਦੀਪ ਸਿੰਘ ਉਰਫ ਗੱਗੂ ਜੋ ਕਿ 6 ਸਤੰਬਰ ਨੂੰ ਆਪਣੇ ਮਾਤਾ-ਪਿਤਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦੀ ਉਮੀਦ ਨਾਲ ਕੈਨੇਡਾ ਆਇਆ ਸੀ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 10 ਸਤੰਬਰ ਨੂੰ ਓਨਟਾਰੀਓ ਵਿਖੇ ਕੰਮ ਕਰਦੇ ਸਮੇਂ ਉਸਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਉਰਫ ਗੱਗੂ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦੀ ਪਤਨੀ ਪਹਿਲਾਂ ਤੋਂ ਹੀ ਕੈਨੇਡਾ ‘ਚ ਸੀ।

ਮ੍ਰਿਤਕ ਦੇ ਚਾਚੇ ਦੇ ਬੇਟੇ ਪਾਲ ਸਿੰਘ ਨੌਲੀ ਨੇ ਭਰੇ ਮਨ ਨਾਲ ਦੱਸਿਆ ਕਿ ਮੌਤ ਦੀ ਦੁਖਦਾਈ ਖ਼ਬਰ ਸੁਣਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੱਗੂ ਮਿਲਣਸਾਰ ਸੁਭਾਅ ਦਾ ਬੰਦਾ ਸੀ ਜੋ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਸੀ। ਗੱਗੂ ਆਪਣੇ ਪਿਤਾ ਦਾ ਕਰਜ਼ਾ ਮੋੜਨ ਲਈ ਕੈਨੇਡਾ ਆਇਆ ਸੀ, ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਸੀ। ਪਰਿਵਾਰ ਵੱਲੋਂ ਗਗਨਦੀਪ ਸਿੰਘ ਗੱਗੂ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਪਿੰਡ ਨੌਲੀ ਪੰਜਾਬ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਤਾਂ ਜੋ ਪਰਿਵਾਰ ਵੱਲੋਂ ਜੱਦੀ ਪਿੰਡ ਨੌਲੀ ਵਿਖੇ ਅੰਤਿਮ ਸਸਕਾਰ ਕੀਤਾ ਜਾ ਸਕੇ ਅਤੇ ਪਰਿਵਾਰ ਅੰਤਿਮ ਵਾਰ ਉਸਦਾ ਮੂੰਹ ਦੇਖ ਸਕੇ।