GTA News Media

Top Info Bar
22.1°C Toronto Loading date...
Canada

ਓਨਟਾਰੀਓ ‘ਚ ਇੰਦਰਜੀਤ ਸਿੰਘ ਘੋਸ਼ਾਲ ਦੇ ਘਰ ਹੋਈ ਗੋਲੀਬਾਰੀ

ਓਨਟਾਰੀਓ ‘ਚ ਇੰਦਰਜੀਤ ਸਿੰਘ ਘੋਸ਼ਾਲ ਦੇ ਘਰ ਹੋਈ ਗੋਲੀਬਾਰੀ
Share this post via:

ਟੋਰਾਂਟੋ: ਓਨਟਾਰੀਓ ਸੂਬੇ ‘ਚ ਖਾਲਿਸਤਾਨ ਪੱਖੀ ਇੰਦਰਜੀਤ ਸਿੰਘ ਘੋਸ਼ਾਲ  ਦੇ ਘਰ ‘ਤੇ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਹਰਦੀਪ ਸਿੰਘ ਨਿੱਝਰ ਦੇ ‘ਦੋਸਤ’ ਸਿਮਰਨਜੀਤ ਸਿੰਘ ਦੇ ਸਰੀ ਦੇ ਘਰ ‘ਤੇ ਗੋਲੀਬਾਰੀ ਤੋਂ ਕੁਝ ਦਿਨ ਬਾਅਦ ਹੋਈ ਹੈ।

ਜਾਣਕਾਰੀ ਮੁਤਾਬਕ ਬੀਤੇ ਦਿਨ ਬਰੈਂਪਟਨ ‘ਚ ਖਾਲਿਸਤਾਨ ਸਮਰਥਕ ਇੰਦਰਜੀਤ ਸਿੰਘ ਘੋਸ਼ਾਲ ਦੇ ਘਰ ਦੀ ਖਿੜਕੀ ‘ਚ ਗੋਲੀ ਦਾ ਸੁਰਾਖ ਮਿਲਿਆ ਹੈ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਪੀਲ ਰੀਜਨਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਗੋਲੀ ਦਾ ਸੁਰਾਖ ਮਿਲਿਆ ਹੈ।

ਗੋਲੀਬਾਰੀ ਦੀਆਂ ਘਟਨਾਵਾਂ ਅਜਿਹੇ ਸਮੇਂ ‘ਚ ਆਈਆਂ ਹਨ ਜਦੋਂ ਭਾਰਤ ਅਤੇ ਕੈਨੇਡਾ ਨੇ ਇਕ ਦੂਜੇ ‘ਤੇ ‘ਅੰਦਰੂਨੀ ਮਾਮਲਿਆਂ’ ‘ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ।