GTA News Media

Top Info Bar
22.1°C Toronto Loading date...
Canada Featured

ਕੈਨੇਡਾ ‘ਚ ਜਨਵਰੀ ਮਹੀਨੇ ਦੌਰਾਨ ਪੈਦਾ ਹੋਈਆਂ 150,000 ਨਵੀਆਂ ਨੌਕਰੀਆਂ

ਕੈਨੇਡਾ ‘ਚ ਜਨਵਰੀ ਮਹੀਨੇ ਦੌਰਾਨ ਪੈਦਾ ਹੋਈਆਂ 150,000 ਨਵੀਆਂ ਨੌਕਰੀਆਂ
Share this post via:

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਜਨਵਰੀ ਦੌਰਾਨ 150,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਜ਼ਿਆਦਾਤਰ ਨਵੀਆਂ ਨੌਕਰੀਆਂ, 132,000, ਪ੍ਰਾਈਵੇਟ ਸੈਕਟਰ ਵਿਚ ਪੈਦਾ ਹੋਈਆਂ ਹਨ। ਇਹ ਲਗਾਤਾਰ ਦੂਸਰਾ ਮਹੀਨਾ ਹੈ ਜਦੋਂ ਨਵੀਆਂ ਨੌਕਰੀਆਂ ਵਿਚ ਅਨੁਮਾਨ ਨਾਲੋਂ ਵਧੇਰੇ ਵਾਧਾ ਹੋਇਆ ਹੈ। ਬੇਰੁਜ਼ਗਾਰੀ ਦਰ 5% ‘ਤੇ ਬਰਕਰਾਰ ਰਹੀ। ਤਕਰੀਬਨ ਸਾਰੇ ਸੈਕਟਰਾਂ ਵਿਚ ਹੀ ਨੌਕਰੀਆਂ ਵਿਚ ਵਾਧਾ ਹੋਇਆ, ਪਰ ਥੋਕ ਅਤੇ ਰਿਟੇਲ ਵਪਾਰ ਨੌਕਰੀਆਂ ਵਿਚ ਮੋਹਰੀ ਰਹੇ। ਤਨਖ਼ਾਹਾਂ ਵਿਚ 4.5% ਵਾਧਾ ਹੋਇਆ। ਸਤੰਬਰ ਮਹੀਨੇ ਤੋਂ ਬਾਅਦ ਲਗਾਤਾਰ ਨੌਕਰੀਆਂ ਵਿਚ ਵਾਧਾ ਹੋ ਰਿਹਾ ਹੈ ਅਤੇ ਸਤੰਬਰ ਤੋਂ ਹੁਣ ਤੱਕ ਕੈਨੇਡੀਅਨ ਅਰਥਚਾਰੇ ਵਿਚ 326,000 ਨਵੀਆਂ ਨੌਕਰੀਆਂ ਪੈਦਾ ਹੋ ਚੁੱਕੀਆਂ ਹਨ।