GTA News Media

Top Info Bar
22.1°C Toronto Loading date...
Canada Featured

ਕੈਨੇਡਾ ਦੀਆਂ ਵੱਡੀਆਂ ਗ੍ਰੋਸਰੀ ਚੇਨਾਂ ਦੇ ਮੁਖੀ ਗ੍ਰੋਸਰੀ ਦੀਆਂ ਵਧਦੀਆਂ ਕੀਮਤਾਂ ਦਾ ਜਵਾਬ ਦੇਣ ਲਈ ਤਲਬ

ਕੈਨੇਡਾ ਦੀਆਂ ਵੱਡੀਆਂ ਗ੍ਰੋਸਰੀ ਚੇਨਾਂ ਦੇ ਮੁਖੀ ਗ੍ਰੋਸਰੀ ਦੀਆਂ ਵਧਦੀਆਂ ਕੀਮਤਾਂ ਦਾ ਜਵਾਬ ਦੇਣ ਲਈ ਤਲਬ
Share this post via:

ਪਾਰਲੀਮੈਂਟ ਦੇ ਮੈਂਬਰਾਂ ਨੇ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਗ੍ਰੋਸਰੀ ਚੇਨਾਂ ਦੇ ਮੁਖੀਆਂ ਨੂੰ ਗ੍ਰੋਸਰੀ ਦੀਆਂ ਵਧਦੀਆਂ ਕੀਮਤਾਂ ਦਾ ਜਵਾਬ ਦੇਣ ਲਈ ਤਲਬ ਕੀਤਾ ਹੈ। ਭੋਜਨ ਕੀਮਤਾਂ ਦਾ ਅਧਿਐਨ ਕਰਨ ਵਾਲੀ ਹਾਊਸ ਔਫ਼ ਕੌਮਨਜ਼ ਦੀ ਕਮੇਟੀ ਨੇ ਲੌਬਲੌਜ਼, ਮੈਟਰੋ ਅਤੇ ਐਮਪਾਇਰ ਦੇ ਸੀਈਓਜ਼ ਨੂੰ ਪੇਸ਼ ਹੋਣ ਲਈ ਆਖਿਆ ਹੈ। ਐਨਡੀਪੀ ਐਮਪੀ ਐਲੀਸਟੇਅਰ ਮੈਕਗ੍ਰੈਗਰ ਨੇ ਇਹ ਪਹਿਲਕਦਮੀ ਕੀਤੀ ਸੀ, ਜਿਸਨੂੰ ਲਿਬਰਲ, ਕੰਜ਼ਰਵੇਟਿਵ ਅਤੇ ਬਲੌਕ ਕਿਊਬੈਕਵਾ ਤਿੰਨੇ ਪਾਰਟੀਆਂ ਨੇ ਸਮਰਥਨ ਦਿੱਤਾ।

ਕਮੇਟੀ ਨੇ ਆਪਣੇ ਭੋਜਨ ਮੁੱਲ ਮਹਿੰਗਾਈ ਅਧਿਐਨ ਦੀ ਮਿਆਦ ਵਧਾਉਣ ਲਈ ਹੋਰ ਮੀਟਿੰਗਾਂ ਕਰਨ ਦੀ ਵੀ ਸਹਿਮਤੀ ਪ੍ਰਗਟਾਈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਟੋਰਾਂ ਤੋਂ ਖਰੀਦੇ ਗਏ ਭੋਜਨ ਦੀਆਂ ਕੀਮਤਾਂ 2022 ਵਿੱਚ ਲਗਭਗ 10 ਪ੍ਰਤੀਸ਼ਤ ਵਧੀਆਂ ਹਨ ਜੋਕਿ 1981 ਤੋਂ ਬਾਅਦ ਦੀ  ਸਭ ਤੋਂ ਤੇਜ਼ ਰਫ਼ਤਾਰ ਹੈ। ਮੈਕਗ੍ਰੈਗਰ ਨੇ ਕਿਹਾ ਕਿ ਉਹ ਸੀਈਓਜ਼ ਨੂੰ ਸਿੱਧਾ ਸਵਾਲ ਪੁੱਛਣਗੇ ਕਿ ਗ੍ਰੋਸਰੀ ਦੇ ਬਿੱਲ ਉੱਪਰ ਵੱਲ ਕਿਉਂ ਜਾ ਰਹੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਆਮ ਕੈਨੇਡੀਅਨਜ਼ ਆਪਣੇ ਪਰਿਵਾਰਾਂ ਨੂੰ ਭੋਜਨ ਉਪਲਬਧ ਕਰਵਾਉਣ ਲਈ ਆਪਣੇ ਖ਼ਰਚਿਆਂ ਵਿਚ ਕਟੌਤੀ ਕਰ ਰਹੇ ਹਨ, ਅਤੇ ਦੂਸਰੇ ਪਾਸੇ ਗ੍ਰੋਸਰੀ ਸੀਈਓਜ਼ ਦੀ ਆਮਦਨ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਉੱਪਰ ਜਾ ਰਹੀ ਹੈ।

ਦ ਕੈਨੇਡੀਅਨ ਪ੍ਰੈੱਸ